ਤਾਕਾਇਚੀ-ਟਰੰਪ ਮੁਲਾਕਾਤ; 40 ਬਿਲੀਅਨ ਦਾ ਸਮਝੌਤਾ ਅਤੇ ‘ਪਰਲ ਹਾਰਬਰ’ ਦਾ ਜ਼ਿਕਰ

Published:

Rate this post

ਵਾਸ਼ਿੰਗਟਨ ਡੀ.ਸੀ/ਪੰਜਾਬ ਪੋਸਟ
ਜਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਾਨਾਏ ਤਾਕਾਇਚੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਵ੍ਹਾਈਟ ਹਾਊਸ ਵਿਖੇ ਹੋਈ ਮੁਲਾਕਾਤ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਮੁਲਾਕਾਤ ਦੌਰਾਨ ਜਿੱਥੇ ਵੱਡੇ ਵਪਾਰਕ ਸਮਝੌਤੇ ਹੋਏ, ਉੱਥੇ ਹੀ ਕੁਝ ਅਜਿਹੇ ਪਲ ਵੀ ਆਏ ਜੋ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਏ ਹਨ। ਜਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਇਚੀ ਆਪਣੀ ਪਹਿਲੀ ਅਮਰੀਕਾ ਫੇਰੀ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲੀ। ਦੋਵਾਂ ਆਗੂਆਂ ਨੇ ਓਵਲ ਆਫਿਸ ਵਿੱਚ ਲੰਬੀ ਗੱਲਬਾਤ ਕੀਤੀ, ਜਿਸ ਦਾ ਮੁੱਖ ਕੇਂਦਰ ਮੱਧ ਪੂਰਬ (ਈਰਾਨ ਵਾਰ) ਅਤੇ ਊਰਜਾ ਸੁਰੱਖਿਆ ਰਿਹਾ। ਦੋਵਾਂ ਦੇਸ਼ਾਂ ਨੇ ਇੱਕ ਇਤਿਹਾਸਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ, ਜਿਸ ਤਹਿਤ ਜਪਾਨੀ ਕੰਪਨੀ ਹਿਟਾਚੀ ਅਤੇ ਅਮਰੀਕੀ ਜੀਈ ਵਰਨੋਵਾ ਮਿਲ ਕੇ ਅਮਰੀਕਾ ਵਿੱਚ ਅਡਵਾਂਸ ਨਿਊਕਲੀਅਰ ਰਿਐਕਟਰ ਬਣਾਉਣਗੇ। ਟਰੰਪ ਨੇ ਜਪਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਪਾਨ “ਸਟੈਪਿੰਗ ਅਪ ਟੂ ਦ ਪਲੇਟ” (ਜ਼ਿੰਮੇਵਾਰੀ ਨਿਭਾ ਰਿਹਾ ਹੈ) ਹੈ। ਤਾਕਾਇਚੀ ਨੇ ਈਰਾਨ ਨਾਲ ਚੱਲ ਰਹੀ ਜੰਗ ਦੌਰਾਨ ‘ਸਟ੍ਰੇਟ ਆਫ ਹਾਰਮੁਜ਼’ ਦੀ ਸੁਰੱਖਿਆ ਲਈ ਸਹਿਯੋਗ ਦਾ ਭਰੋਸਾ ਦਿੱਤਾ, ਪਰ ਨਾਲ ਹੀ ਜਪਾਨੀ ਕਾਨੂੰਨਾਂ ਦੀਆਂ ਸੀਮਾਵਾਂ ਬਾਰੇ ਵੀ ਸਪੱਸ਼ਟ ਕੀਤਾ। ਇਸ ਤੋਂ ਇਲਾਵਾ, ਦੋਵਾਂ ਆਗੂਆਂ ਨੇ ਤਾਈਵਾਨ ਸਟ੍ਰੇਟ ਵਿੱਚ ਸ਼ਾਂਤੀ ਬਣਾਈ ਰੱਖਣ ਅਤੇ ਚੀਨ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਰੱਖਿਆ ਸਹਿਯੋਗ ਵਧਾਉਣ ‘ਤੇ ਸਹਿਮਤੀ ਜਤਾਈ।

Read News Paper

Related articles

spot_img

Recent articles

spot_img