ਭੌਤਿਕ ਵਿਗਿਆਨ ਦੇ ਖੇਤਰ ਵਿੱਚ ਇਸ ਵਰ੍ਹੇ ਦੇ ਨੋਬਲ ਪੁਰਸਕਾਰ ਜੇਤੂਆਂ ਦੇ ਨਾਂਅ ਐਲਾਨੇ ਗਏ

Published:

Rate this post

ਅਮਰੀਕਾ ਦੇ ਜੌਹਨ ਹੋਪਫੀਲਡ ਅਤੇ ਕੈਨੇਡਾ ਦੇ ਜੈਫਰੀ ਹਿੰਟਨ ਨੂੰ ਮਿਲੇਗਾ ਸਨਮਾਨ

ਸਟਾਕਹੋਮ/ਪੰਜਾਬ ਪੋਸਟਸਾਲਾਨਾ ਆਲਮੀ ਰਿਵਾਇਤ ਮੁਤਾਬਕ ਨੋਬਲ ਪੁਰਸਕਾਰਾਂ ਦਾ ਐਲਾਨ ਹੋ ਰਿਹਾ ਹੈ ਅਤੇ ਇਸ ਤਹਿਤ, ਅਮਰੀਕਾ ਦੇ ਜੌਹਨ ਹੋਪਫੀਲਡ ਅਤੇ ਕੈਨੇਡਾ ਦੇਜੈਫਰੀ ਹਿੰਟਨ ਨੂੰ ਮਸ਼ੀਨ ਲਰਨਿੰਗ ਸਬੰਧੀ ਬੁਨਿਆਦੀ ਤਰੀਕਿਆਂ ਦੀਆਂ ਖੋਜਾਂ ਲਈ ਭੌਤਿਕ ਵਿਗਿਆਨ ਦੇ ਨੋਬਲ ਐਵਾਰਡ ਨਾਲ ਨਿਵਾਜਿਆ ਜਾਵੇਗਾ। ਉਨ੍ਹਾਂ ਦੇ ਨਾਵਾਂ ਦਾ ਐਲਾਨ ਕਰਦੇ ਹੋਏ ਨੋਬਲ ਪੁਰਸਕਾਰ ਕਮੇਟੀ ਨੇ ਕਿਹਾ ਹੈ ਕਿ ਫਿਜ਼ਿਕਸ (ਭੌਤਿਕ ਵਿਗਿਆਨ) ਲਈ ਇਸ ਸਾਲ ਨੋਬੇਲ ਐਵਾਰਡ ਹਾਸਲ ਕਰਨ ਵਾਲੇ ਵਿਗਿਆਨੀਆਂ ਨੇ ਅਜੋਕੀ ਸ਼ਕਤੀਸ਼ਾਲੀ ਮਸ਼ੀਨ ਲਰਨਿੰਗ ਦੀ ਬੁਨਿਆਦ ਸਮਝੇ ਜਾਣ ਵਾਲੇ ਤਰੀਕੇ ਈਜਾਦ ਕਰਨ ਲਈ ਭੌਤਿਕ ਵਿਗਿਆਨ ਦੇ ਉਪਕਰਨਾਂ ਦੀ ਵਰਤੋਂ ਕੀਤੀ। ਹੋਪਫੀਲਡ ਨੇ ਪ੍ਰਿੰਸਟਨ ਯੂਨੀਵਰਸਿਟੀ ’ਚ ਆਪਣੀ ਖੋਜ ਕੀਤੀ ਅਤੇ ਹਿੰਟਨ ਨੇ ਯੂਨੀਵਰਸਿਟੀ ਆਫ ਟੋਰਾਂਟੋ ’ਚ ਖੋਜ ਕਾਰਜ ਕੀਤਾ। ਨੋਬਲ ਐਵਾਰਡ ’ਚ 1.1 ਕਰੋੜ ਸਵੀਡਿਸ਼ ਕਰੋਨਰ (10 ਲੱਖ ਡਾਲਰ) ਨਕਦ ਦਿੱਤੇ ਜਾਂਦੇ ਹਨ। ਨੋਬੇਲ ਐਵਾਰਡ ਜੇਤੂਆਂ ਦਾ ਸਨਮਾਨ 10 ਦਸੰਬਰ ਨੂੰ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਰਸਾਇਣ ਵਿਗਿਆਨ ਅਤੇ ਸਾਹਿਤ ਦੇ ਖੇਤਰ ਲਈ ਨੋਬਲ ਐਵਾਰਡਾਂ ਦਾ ਐਲਾਨ ਵੀ ਜਲਦ ਹੀ ਕੀਤਾ ਜਾਵੇਗਾ ਜਦਕਿ ਸ਼ਾਂਤੀ ਅਤੇ ਅਰਥਸ਼ਾਸਤਰ ਲਈ ਨੋਬਲ ਐਵਾਰਡਾਂ ਦਾ ਐਲਾਨ ਕ੍ਰਮਵਾਰ 11 ਅਤੇ 14 ਅਕਤੂਬਰ ਨੂੰ ਕੀਤਾ ਜਾਣਾ ਹੈ।

Read News Paper

Related articles

spot_img

Recent articles

spot_img