-11.5 C
New York

ਅਮਰੀਕਾ ਨੇ ਰੂਸ ਦੀ ‘ਮਦਦ’ ਕਰਨ ਵਾਲੇ 15 ਦੇਸ਼ਾਂ ਦੀਆਂ 398 ਕੰਪਨੀਆਂ ਉੱਤੇ ਪਾਬੰਦੀਆਂ ਲਾਈਆਂ

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ

ਅਮਰੀਕਾ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰਤ, ਰੂਸ ਅਤੇ ਚੀਨ ਸਮੇਤ ਲਗਭਗ 15 ਦੇਸ਼ਾਂ ਦੀਆਂ 398 ਕੰਪਨੀਆਂ ’ਤੇ ਪਾਬੰਦੀਆਂ ਲਗਾਈਆਂ ਹਨ। ਇਨਾਂ ਕੰਪਨੀਆਂ ਉੱਤੇ ਯੂਕਰੇਨ ਵਿਰੁਧ ਰੂਸ ਦੇ ਜੰਗੀ ਯਤਨਾਂ ਦਾ ਸਮਰਥਨ ਕਰਨ ਵਾਲੇ ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਨ ਦਾ ਦੋਸ਼ ਹੈ। ਅਮਰੀਕੀ ਖਜ਼ਾਨਾ ਅਤੇ ਵਿਦੇਸ਼ ਵਿਭਾਗਾਂ ਦੀ ਸਾਂਝੀ ਕਾਰਵਾਈ ਦਾ ਉਦੇਸ਼ ਰੂਸ ਨੂੰ ਸਮੱਗਰੀ ਸਹਾਇਤਾ ਪ੍ਰਦਾਨ ਕਰਨ ਜਾਂ ਯੂਕਰੇਨ ’ਤੇ ਹਮਲੇ ਤੋਂ ਬਾਅਦ ਲਗਾਈਆਂ ਗਈਆਂ ਪੱਛਮੀ ਪਾਬੰਦੀਆਂ ਤੋਂ ਬਚਣ ਵਿਚ ਮਾਸਕੋ ਦੀ ਮਦਦ ਕਰਨ ਦੇ ਦੋਸ਼ੀ ‘ਤੀਜੀ ਧਿਰ ਦੇ ਦੇਸ਼ਾਂ’ ਨੂੰ ਸਜ਼ਾ ਦੇਣਾ ਹੈ। ਪਾਬੰਦੀ ਦੇ ਘੇਰੇ ’ਚ ਆਉਣ ਵਾਲੀਆਂ ਕੰਪਨੀਆਂ ’ਚ ਰੂਸ ਸਥਿਤ ਰੱਖਿਆ ਅਤੇ ਨਿਰਮਾਣ ਫਰਮਾਂ ਵੀ ਸ਼ਾਮਲ ਹਨ। ਇਹ ਕੰਪਨੀਆਂ ਯੂਕਰੇਨ ਵਿਰੁਧ ਵਰਤੇ ਜਾਣ ਵਾਲੇ ਹਥਿਆਰਾਂ ਨਾਲ ਜੁੜੇ ਉਤਪਾਦਾਂ ਦਾ ਉਤਪਾਦਨ ਜਾਂ ਸੋਧ ਕਰਦੀਆਂ ਹਨ। ਇਸ ਤੋਂ ਇਲਾਵਾ ਅਮਰੀਕੀ ਵਿਦੇਸ਼ ਵਿਭਾਗ ਨੇ ਰੂਸ ਦੇ ਰੱਖਿਆ ਮੰਤਰਾਲੇ ਦੇ ਕਈ ਸੀਨੀਅਰ ਅਧਿਕਾਰੀਆਂ ਅਤੇ ਰੱਖਿਆ ਕੰਪਨੀਆਂ ਅਤੇ ਚੀਨ ਸਥਿਤ ਕੰਪਨੀਆਂ ਦੇ ਸਮੂਹ ’ਤੇ ਵੀ ਕੂਟਨੀਤਕ ਪਾਬੰਦੀਆਂ ਲਾਈਆਂ ਹਨ।

Read News Paper

Related articles

spot_img

Recent articles

spot_img