ਮਾਸਕੋ/ਪੰਜਾਬ ਪੋਸਟ
ਇੱਕ ਅਹਿਮ ਬਿਆਨ ਰਾਹੀਂ ਰੂਸ ਦੇ ਉਪ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਯੂਕਰੇਨ ’ਚ ਜੰਗ ਖਤਮ ਕਰਨ ਦੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸਤਾਵਾਂ ਨੂੰ ਸੁਣਨ ਲਈ ਤਿਆਰ ਹੈ। ਇਸ ਦੌਰਾਨ ਯੂਕਰੇਨ ਦੇ ਸ਼ਹਿਰ ਓਡੇਸਾ ’ਚ ਰੂਸੀ ਡਰੋਨ ਹਮਲੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਯੂਰਪੀ ਸੰਘ ਦੀ ਵਿਦੇਸ਼ ਨੀਤੀ ਦੇ ਮੁਖੀ ਨੇ ਅਮਰੀਕਾ ’ਚ ਲੀਡਰਸ਼ਿਪ ਬਦਲਣ ਤੋਂ ਬਾਅਦ ਯੂਕਰੇਨ ਦਾ ਸਮਰਥਨ ਕਰਨ ਲਈ ਕੀਵ ’ਚ ਗੱਲਬਾਤ ਕੀਤੀ। ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਰਿਆਬਕੋਵ ਨੇ ਕਿਹਾ ਕਿ ਮਾਸਕੋ ਅਤੇ ਵਾਸ਼ਿੰਗਟਨ ਗੁਪਤ ਮਾਧਿਅਮ ਰਾਹੀਂ ਰੂਸ-ਯੂਕਰੇਨ ਜੰਗ ’ਤੇ ਗੱਲਬਾਤ ਕਰ ਰਹੇ ਹਨ। ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਗੱਲਬਾਤ ਬਾਈਡਨ ਪ੍ਰਸ਼ਾਸਨ ਨਾਲ ਸੀ ਜਾਂ ਟਰੰਪ ਅਤੇ ਉਨ੍ਹਾਂ ਦੇ ਆਉਣ ਵਾਲੇ ਪ੍ਰਸ਼ਾਸਨ ਦੇ ਮੈਂਬਰਾਂ ਨਾਲ ਪਰ ਏਨਾ ਕਿਹਾ ਹੈ ਕਿ ਓਹ ਨਵੇਂ ਅਮਰੀਕੀ ਰਾਸ਼ਟਰਪਤੀ ਦੀ ਨੀਤੀ ਸੁਣਨ ਲਈ ਤਿਆਰ ਹਨ।
ਰੂਸ ਨੇ ਦਿੱਤਾ ਅਹਿਮ ਬਿਆਨ: ਕਿਹਾ, ਜੰਗ ਰੋਕਣ ਸਬੰਧੀ ਟਰੰਪ ਦੀ ਪੇਸ਼ਕਸ਼ ਸੁਣਨ ਲਈ ਤਿਆਰ ਹੋਵੇਗਾ

Published:






