ਟਰੰਪ ਦੀ ਗਾਜ਼ਾ ਸ਼ਾਂਤੀ ਯੋਜਨਾ ਦੀ ਹਮਾਇਤ ਕਰਦੇ ਮਤੇ ਦਾ ਖਰੜਾ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵੱਲੋਂ ਪਾਸ

Published:

Rate this post

ਨਿਊਯਾਰਕ/ਪੰਜਾਬ ਪੋਸਟ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗਾਜ਼ਾ ਸ਼ਾਂਤੀ ਯੋਜਨਾ ਦੀ ਹਮਾਇਤ ਕਰਨ ਵਾਲੇ ਮਤੇ ਦਾ ਖਰੜਾ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਪਾਸ ਕਰ ਦਿੱਤਾ ਹੈ ਅਤੇ ਗਾਜ਼ਾ ਪੱਟੀ ’ਚ ਕੌਮਾਂਤਰੀ ਸਥਿਰੀਕਰਨ ਬਲ ਸਥਾਪਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਹਮਾਸ ਨੇ ਇਸ ਯੋਜਨਾ ਨੂੰ ਗਾਜ਼ਾ ’ਤੇ ਕੰਟਰੋਲ ਦਾ ਵਿਦੇਸ਼ੀ ਸਾਧਨ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ ਹੈ। ਟਰੰਪ ਨੇ ਇਸ ਨੂੰ ‘ਇਤਿਹਾਸਕ ਮਹੱਤਵ ਵਾਲਾ ਪਲ’ ਕਰਾਰ ਦਿੱਤਾ ਹੈ। ਅਮਰੀਕੀ ਮਤੇ ਦਾ ਇਹ ਖਰੜਾ ਲੰਘੀ ਸ਼ਾਮ 15 ਮੈਂਬਰੀ ਸੁਰੱਖਿਆ ਕੌਂਸਲ ’ਚ 13 ਵੋਟਾਂ ਨਾਲ ਪਾਸ ਹੋਇਆ। ਕਿਸੇ ਵੀ ਮੁਲਕ ਨੇ ਵਿਰੋਧ ’ਚ ਵੋਟ ਨਹੀਂ ਪਾਈ; ਚੀਨ ਤੇ ਰੂਸ ਨੇ ਵੋਟਿੰਗ ਤੋਂ ਦੂਰੀ ਬਣਾਈ ਰੱਖੀ। ਇਸ ਦੌਰਾਨ ਟਰੰਪ ਦੀ ‘ਗਾਜ਼ਾ ਸੰਘਰਸ਼ ਖਤਮ ਕਰਨ ਦੀ ਯੋਜਨਾ’ ਨੂੰ ਮਨਜ਼ੂਰੀ ਦਿੱਤੀ ਗਈ ਜੋ 29 ਸਤੰਬਰ ਨੂੰ ਪੇਸ਼ ਕੀਤੀ ਗਈ ਸੀ। ਇਸ ਵਿੱਚ ਗਾਜ਼ਾ ਨੂੰ ‘ਕੱਟੜਵਾਦ ਮੁਕਤ ਅਤਿਵਾਦ ਮੁਕਤ ਖੇਤਰ’ ਵਜੋਂ ਵਿਕਸਿਤ ਕਰਨ ਦੀ ਯੋਜਨਾ ਹੈ। ਮਤੇ ’ਚ ‘ਸ਼ਾਂਤੀ ਬੋਰਡ’ ਬਣਾਉਣ ਦੀ ਵੀ ਤਜਵੀਜ਼ ਹੈ ਜਿਸ ਨੂੰ ਕੌਮਾਂਤਰੀ ਕਾਨੂੰਨੀ ਦਰਜਾ ਦਿੱਤਾ ਗਿਆ ਹੈ; ਇਹ ਗਾਜ਼ਾ ਦੇ ਮੁੜ ਨਿਰਮਾਣ ਲਈ ਢਾਂਚਾ ਤਿਆਰ ਕਰੇਗਾ ਤੇ ਵਿੱਤੀ ਤਾਲਮੇਲ ਕਰੇਗਾ।

Read News Paper

Related articles

spot_img

Recent articles

spot_img