ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਨੇ ਛੇ ਚੀਨੀ ਅਤੇ ਹਾਂਗਕਾਂਗ ਅਧਿਕਾਰੀਆਂ ’ਤੇ ਪਾਬੰਦੀ ਲਗਾ ਦਿਤੀ ਹੈ ਜਿਨ੍ਹਾਂ ’ਤੇ ਦੋਸ਼ ਹੈ ਕਿ ਉਹ ‘ਅੰਤਰਰਾਸ਼ਟਰੀ ਦਮਨ’ ਅਤੇ ਹੋਰ ਕੰਮਾਂ ਵਿੱਚ ਸ਼ਾਮਲ ਸਨ ਜਿਸ ਨਾਲ ਹਾਂਗਕਾਂਗ ਦੀ ਖੁਦਮੁਖਤਿਆਰੀ ਨੂੰ ਹੋਰ ਨੁਕਸਾਨ ਪਹੁੰਚਣ ਦਾ ਖ਼ਤਰਾ ਸੀ। ਇਸ ’ਤੇ ਪਲਟਵਾਰ ਕਰਦੇ ਹੋਏ ਹਾਂਗਕਾਂਗ ਸਰਕਾਰ ਨੇ ਪਾਬੰਦੀ ਲਗਾਉਣ ਲਈ ਅਮਰੀਕਾ ਦੀ ਆਲੋਚਨਾ ਕੀਤੀ। ਜਿਨ੍ਹਾਂ ਛੇ ਅਧਿਕਾਰੀਆਂ ’ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਵਿੱਚ ਨਿਆਂ ਸਕੱਤਰ ਪਾਲ ਲੈਮ, ਸੁਰੱਖਿਆ ਦਫ਼ਤਰ ਦੇ ਡਾਇਰੈਕਟਰ ਡੋਂਗ ਜਿੰਗਵੇਈ ਅਤੇ ਪੁਲਿਸ ਕਮਿਸ਼ਨਰ ਰੈਮਨ ਸ਼ਾਮਲ ਹਨ। ਇਹ ਪਾਬੰਦੀ ਅਮਰੀਕਾ ਅਤੇ ਚੀਨ ਵਿਚਕਾਰ ਤਣਾਅ ਨੂੰ ਹੋਰ ਵਧਾ ਸਕਦੀਆਂ ਹਨ। ਦੋਵਾਂ ਦੇਸ਼ਾਂ ਵਿੱਚ ਪਹਿਲਾਂ ਹੀ ਵਪਾਰਕ ਟੈਰਿਫ਼ ਅਤੇ ਤਾਈਵਾਨ ਵਰਗੇ ਹੋਰ ਮੁੱਖ ਮੁੱਦਿਆਂ ’ਤੇ ਮਤਭੇਦ ਹਨ।