ਅਮਰੀਕਾ ਵੱਲੋਂ ਭਾਰਤੀ ਬਰਾਮਦਾਂ ’ਤੇ 10 ਫ਼ੀਸਦੀ ਟੈਰਿਫ ਲਾਗੂ, ਜ਼ਬਰਦਸਤੀ ਮਜ਼ਦੂਰੀ ਦੇ ਮਾਮਲੇ ਵਿੱਚ ਨਵਾਂ ਹੁਕਮ ਜਾਰੀ

Published:

Rate this post

ਵਾਸ਼ਿੰਗਟਨ/ਪੰਜਾਬ ਪੋਸਟ
ਅਮਰੀਕੀ ਸਰਕਾਰ ਵੱਲੋਂ ਭਾਰਤ ਸਮੇਤ ਕਰੀਬ 60 ਅਰਥਚਾਰਿਆਂ ’ਤੇ 10 ਫ਼ੀਸਦੀ ਦਾ ਨਵਾਂ ਟੈਰਿਫ ਲਾਗੂ ਕਰ ਦਿੱਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੇ ਨਿਰਦੇਸ਼ਾਂ ਅਤੇ ਯੂ.ਐੱਸ. ਟਰੇਡ ਰਿਪ੍ਰਜ਼ੈਂਟੇਟਿਵ (ਯੂ.ਐੱਸ.ਟੀ.ਆਰ.) ਵੱਲੋਂ ਜਾਰੀ ਕੀਤੇ ਗਏ ਇਸ ਹੁਕਮ ਤਹਿਤ ਵਪਾਰ ਐਕਟ ਦੀ ਧਾਰਾ 301 ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਇਹ ਫ਼ੈਸਲਾ ਉਦੋਂ ਸਾਹਮਣੇ ਆਇਆ ਹੈ ਜਦੋਂ ਅਮਰੀਕਾ ਦਾ ਪਹਿਲਾਂ ਵਾਲਾ ਆਰਜ਼ੀ 10 ਫ਼ੀਸਦੀ ਦਾ ਵਿਸ਼ਵਵਿਆਪੀ ਟੈਰਿਫ ਖ਼ਤਮ ਹੋ ਰਿਹਾ ਸੀ। ਅਮਰੀਕੀ ਪ੍ਰਸ਼ਾਸਨ ਦਾ ਦੋਸ਼ ਹੈ ਕਿ ਕੁਝ ਦੇਸ਼ਾਂ ਵਿੱਚ ਉਤਪਾਦਨ ਦੌਰਾਨ ਜ਼ਬਰਦਸਤੀ ਮਜ਼ਦੂਰੀ (ਫੋਰਸਡ ਲੇਬਰ) ਦੀ ਵਰਤੋਂ ਨੂੰ ਰੋਕਣ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਗਏ, ਜਿਸ ਨਾਲ ਵਪਾਰ ਵਿੱਚ ਅਸੰਤੁਲਨ ਪੈਦਾ ਹੁੰਦਾ ਹੈ।
ਹਾਲਾਂਕਿ ਭਾਰਤ ਵੱਲੋਂ ਹਾਲ ਹੀ ਵਿੱਚ ਵਿਦੇਸ਼ੀ ਵਪਾਰ ਨੀਤੀ ਵਿੱਚ ਸੋਧ ਕਰਕੇ ਜ਼ਬਰਦਸਤੀ ਮਜ਼ਦੂਰੀ ਵਾਲੀਆਂ ਵਸਤੂਆਂ ਦੀ ਦਰਾਮਦ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਜਿਸ ਕਾਰਨ ਭਾਰਤ ਨੂੰ ਸ਼ੁਰੂਆਤੀ ਤੌਰ ’ਤੇ ਪ੍ਰਸਤਾਵਿਤ 12.5 ਫ਼ੀਸਦੀ ਦੀ ਬਜਾਏ ਹੇਠਲੇ ਸਲੈਬ ਯਾਨੀ 10 ਫ਼ੀਸਦੀ ਟੈਰਿਫ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਸ ਨਾਲ ਭਾਰਤ ਨੂੰ ਚੀਨ, ਹਾਂਗਕਾਂਗ ਅਤੇ ਵੀਅਤਨਾਮ ਵਰਗੇ ਹੋਰ ਮੁਕਾਬਲੇਬਾਜ਼ ਦੇਸ਼ਾਂ ਦੇ ਮੁਕਾਬਲੇ ਢਾਈ ਫ਼ੀਸਦੀ ਦਾ ਫ਼ਾਇਦਾ ਜ਼ਰੂਰ ਮਿਲਿਆ ਹੈ, ਕਿਉਂਕਿ ਉਹ ਦੇਸ਼ 12.5 ਫ਼ੀਸਦੀ ਟੈਰਿਫ ਦੇ ਘੇਰੇ ਵਿੱਚ ਆਉਂਦੇ ਹਨ। ਇਸ ਨਵੇਂ ਨਿਯਮ ਦੇ ਲਾਗੂ ਹੋਣ ਨਾਲ ਭਾਰਤੀ ਹੀਰੇ, ਜੇਮਜ਼, ਗਹਿਣੇ ਅਤੇ ਹੋਰ ਬਰਾਮਦਾਂ ਪ੍ਰਭਾਵਿਤ ਹੋਣਗੀਆਂ, ਜਦੋਂ ਕਿ ਵਪਾਰਕ ਭਾਈਵਾਲਾਂ ਵਿਚਕਾਰ ਇਸ ਨੂੰ ਲੈ ਕੇ ਗੱਲਬਾਤ ਦਾ ਦੌਰ ਵੀ ਜਾਰੀ ਹੈ।

Read News Paper

Related articles

spot_img

Recent articles

spot_img