ਏਅਰ ਇੰਡੀਆ ਦੇ ਦੋ ਹੋਰ ਪਾਇਲਟ ਸ਼ੁਰੂਆਤੀ ਡੋਪ ਟੈਸਟ ਵਿੱਚ ‘ਪਾਜ਼ਿਟਿਵ’ ਪਾਏ ਗਏ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ
ਦੇਸ਼ ਦੀ ਪ੍ਰਮੁੱਖ ਏਅਰਲਾਈਨ ਕੰਪਨੀ ਏਅਰ ਇੰਡੀਆ ਨਾਲ ਜੁੜੀ ਇੱਕ ਵੱਡੀ ਅਤੇ ਅਹਿਮ ਖ਼ਬਰ ਸਾਹਮਣੇ ਆਈ ਹੈ। ਹਾਲ ਹੀ ਵਿੱਚ ਫੁਕੇਤ ਤੋਂ ਦਿੱਲੀ ਆਉਣ ਵਾਲੀ ਉਡਾਣ ਦੌਰਾਨ ਵਾਪਰੀ ਘਟਨਾ ਤੋਂ ਬਾਅਦ ਏਅਰਲਾਈਨ ਗਰੁੱਪ ਵੱਲੋਂ ਆਪਣੇ ਸਾਰੇ ਪਾਇਲਟਾਂ ਲਈ ਲਾਜ਼ਮੀ ਕੀਤੀ ਗਈ ਮਨੋਵਿਗਿਆਨਕ ਅਤੇ ਨਸ਼ੀਲੇ ਪਦਾਰਥਾਂ ਦੀ ਜਾਂਚ ਦੌਰਾਨ ਦੋ ਹੋਰ ਪਾਇਲਟਾਂ ਦੇ ਸੈਂਪਲ ਸ਼ੁਰੂਆਤੀ ਡੋਪ ਟੈਸਟ ਵਿੱਚ ‘ਨਾਨ-ਨੈਗੇਟਿਵ’ ਆਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਏਅਰ ਇੰਡੀਆ ਗਰੁੱਪ (ਜਿਸ ਵਿੱਚ ਏਅਰ ਇੰਡੀਆ ਐਕਸਪ੍ਰੈੱਸ ਵੀ ਸ਼ਾਮਲ ਹੈ) ਵੱਲੋਂ ਬੀਤੀ 13 ਅਗਸਤ ਤੋਂ ਆਪਣੇ ਸਾਰੇ ਪਾਇਲਟਾਂ ਦੀ 100 ਫ਼ੀਸਦੀ ਲਾਜ਼ਮੀ ਡਰੱਗ ਸਕ੍ਰੀਨਿੰਗ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸੇ ਤਹਿਤ ਹੁਣ ਤੱਕ ਲਗਭਗ 350 ਤੋਂ ਵੱਧ ਪਾਇਲਟਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ ਦੋ ਪਾਇਲਟਾਂ ਦੀ ਸ਼ੁਰੂਆਤੀ ਰਿਪੋਰਟ ‘ਨਾਨ-ਨੈਗੇਟਿਵ’ ਪਾਈ ਗਈ ਹੈ। ਸੂਤਰਾਂ ਮੁਤਾਬਕ ‘ਨਾਨ-ਨੈਗੇਟਿਵ’ ਦਾ ਮਤਲਬ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਕਿਸੇ ਪਾਬੰਦੀਸ਼ੁਦਾ ਰਸਾਇਣ ਜਾਂ ਪਦਾਰਥ ਦੀ ਮੌਜੂਦਗੀ ਦੇ ਸੰਕੇਤ ਮਿਲੇ ਹਨ, ਜਿਸ ਦੀ ਪੁਸ਼ਟੀ ਲਈ ਹੁਣ ਸੈਂਪਲ ਵੱਖਰੇ ਤੌਰ ‘ਤੇ ਕਨਫਰਮੇਟਰੀ ਲੈਬ ਟੈਸਟ ਲਈ ਭੇਜੇ ਗਏ ਹਨ।
ਜ਼ਿਕਰਯੋਗ ਹੈ ਕਿ ਇਹ ਸਖ਼ਤ ਕਦਮ ਬੀਤੇ ਦਿਨਾਂ ਵਿੱਚ ਫੁਕੇਤ ਤੋਂ ਦਿੱਲੀ ਆ ਰਹੀ ਉਡਾਣ ਦੌਰਾਨ ਵਾਪਰੀ ਘਟਨਾ ਤੋਂ ਬਾਅਦ ਚੁੱਕਿਆ ਗਿਆ ਹੈ, ਜਿਸ ਵਿੱਚ ਜਹਾਜ਼ ਦੇ ਅਚਾਨਕ ਉਚਾਈ ਗੁਆਉਣ ਕਾਰਨ ਕੁਝ ਯਾਤਰੀ ਅਤੇ ਕਰੂ ਮੈਂਬਰ ਜ਼ਖ਼ਮੀ ਹੋ ਗਏ ਸਨ। ਉਸ ਫਲਾਈਟ ਦੇ ਪਾਇਲਟ-ਇਨ-ਕਮਾਂਡ (ਕੈਪਟਨ) ਦਾ ਡੋਪ ਟੈਸਟ ਪੌਜ਼ੀਟਿਵ (ਮਾਰਿਜੁਆਨਾ/ਵੀਡ ਦੀ ਵਰਤੋਂ ਪੁਸ਼ਟੀ) ਆਇਆ ਸੀ। ਇਸ ਤੋਂ ਬਾਅਦ ਨਾਗਰਿਕ ਉਡਾਨ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਏਅਰਲਾਈਨ ਨੇ ਸਾਰੇ ਪਾਇਲਟਾਂ ਦਾ ਲਾਜ਼ਮੀ ਟੈਸਟ ਸ਼ੁਰੂ ਕੀਤਾ ਹੈ। ਫਿਲਹਾਲ ਇਨ੍ਹਾਂ ਦੋਵਾਂ ਪਾਇਲਟਾਂ ਦੇ ਅੰਤਿਮ ਲੈਬ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਨਿਯਮਾਂ ਤਹਿਤ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Read News Paper

Related articles

spot_img

Recent articles

spot_img