ਕਰਜ਼ੇ ਦੀਆਂ ਕਿਸ਼ਤਾਂ ਨੇ ਕੈਨੇਡਾ ’ਚ ਪੰਜਾਬੀ ਪਰਿਵਾਰਾਂ ਦੀ ਆਰਥਿਕ ਹਾਲਤ ਵਿਗਾੜੀ

Published:

Rate this post

ਵਿੰਨੀਪੈੱਗ/ਪੰਜਾਬ ਪੋਸਟ :

ਕੈਨੇਡਾ ਵਿੱਚ ਵਧਦੀ ਮਹਿੰਗਾਈ ਅਤੇ ਉੱਚੀਆਂ ਵਿਆਜ ਦਰਾਂ ਕਾਰਨ ਕਰਜ਼ੇ ਹੇਠ ਦੱਬੇ ਪੰਜਾਬੀ ਪਰਿਵਾਰਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਤਾਜ਼ਾ ਅੰਕੜਿਆਂ ਮੁਤਾਬਕ 2026 ਦੀ ਪਹਿਲੀ ਤਿਮਾਹੀ ਦੌਰਾਨ ਦੀਵਾਲੀਆਪਣ ਦੇ ਮਾਮਲਿਆਂ ਵਿੱਚ ਸਾਲਾਨਾ ਆਧਾਰ ’ਤੇ ਲਗਪਗ 19 ਫ਼ੀਸਦੀ ਵਾਧਾ ਹੋਇਆ ਹੈ। ਓਂਟਾਰੀਓ ਵਿੱਚ ਘਰਾਂ ਦੀਆਂ ਕਰਜ਼ਾ ਕਿਸ਼ਤਾਂ ਨਾ ਭਰਨ ਦੇ ਮਾਮਲੇ 52 ਫ਼ੀਸਦੀ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ 36 ਫ਼ੀਸਦੀ ਵਧੇ ਹਨ। ਟਰੱਕਿੰਗ ਕਾਰੋਬਾਰ ਵਿੱਚ ਮੰਦੀ, ਡੀਜ਼ਲ ਦੀਆਂ ਉੱਚੀਆਂ ਕੀਮਤਾਂ ਅਤੇ ਬੈਂਕਾਂ ਵੱਲੋਂ ਮੁੜ ਕਰਜ਼ਾ ਦੇਣ ਵਿੱਚ ਸਖ਼ਤੀ ਕਾਰਨ ਕਈ ਪੰਜਾਬੀ ਕਾਰੋਬਾਰੀ ਵੀ ਪ੍ਰਭਾਵਿਤ ਹੋਏ ਹਨ। ਕਰਜ਼ੇ ਦਾ ਬੋਝ ਵਧਣ ਕਾਰਨ ਕਈ ਪਰਿਵਾਰਾਂ ਅਤੇ ਕਾਰੋਬਾਰੀਆਂ ਨੂੰ ਦੀਵਾਲੀਆਪਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Read News Paper

Related articles

spot_img

Recent articles

spot_img