ਗਲਾਸਗੋ/ਪੰਜਾਬ ਪੋਸਟ
ਸਕਾਟਲੈਂਡ ਦੇ ਗਲਾਸਗੋ ਵਿਖੇ ਆਯੋਜਿਤ 2026 ਦੀਆਂ ਕਾਮਨਵੈਲਥ ਖੇਡਾਂ ਦਾ ਅਧਿਕਾਰਤ ਤੌਰ ’ਤੇ ਸ਼ਾਨਦਾਰ ਸਮਾਪਨ ਹੋ ਗਿਆ ਹੈ। ਭਾਰਤੀ ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿੱਚ ਆਪਣਾ ਸ਼ਾਨਦਾਰ ਦਮਾਖਮ ਦਿਖਾਉਂਦੇ ਹੋਏ ਕੁੱਲ 39 ਤਗ਼ਮੇ ਆਪਣੇ ਨਾਂਅ ਕੀਤੇ ਅਤੇ ਮੈਡਲ ਸੂਚੀ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ। ਭਾਰਤ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਵਿੱਚ 13 ਸੋਨੇ, 17 ਚਾਂਦੀ ਅਤੇ 9 ਕਾਂਸੀ ਦੇ ਤਗ਼ਮੇ ਸ਼ਾਮਲ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਕਈ ਰਵਾਇਤੀ ਖੇਡਾਂ ਦੇ ਸ਼ਾਮਲ ਨਾ ਹੋਣ ਦੇ ਬਾਵਜੂਦ ਭਾਰਤੀ ਐਥਲੀਟਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਇਤਿਹਾਸਕ ਸਫ਼ਲਤਾ ਹਾਸਲ ਕੀਤੀ ਹੈ। ਖਾਸ ਤੌਰ ’ਤੇ ਮੁੱਕੇਬਾਜ਼ੀ (ਬਾਕਸਿੰਗ) ਵਿੱਚ ਭਾਰਤੀ ਖਿਡਾਰੀਆਂ ਨੇ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਰਿਕਾਰਡ 7 ਸੋਨੇ ਦੇ ਤਗ਼ਮੇ ਜਿੱਤੇ, ਜਦੋਂ ਕਿ ਵੇਟਲਿਫਟਿੰਗ, ਜੂਡੋ ਅਤੇ ਪੈਰਾ-ਐਥਲੈਟਿਕਸ ਵਿੱਚ ਵੀ ਭਾਰਤ ਨੇ ਕਈ ਸੁਨਹਿਰੀ ਕਾਮਯਾਬੀਆਂ ਹਾਸਲ ਕੀਤੀਆਂ। ਟਰੈਕ ਅਤੇ ਫੀਲਡ ਮੁਕਾਬਲਿਆਂ ਵਿੱਚ ਨੀਰਜ ਚੋਪੜਾ ਅਤੇ ਗੁਲਵੀਰ ਸਿੰਘ ਸਣੇ ਕਈ ਹੋਰ ਖਿਡਾਰੀਆਂ ਨੇ ਵੀ ਦੇਸ਼ ਲਈ ਤਗ਼ਮੇ ਜਿੱਤ ਕੇ ਤਿਰੰਗੇ ਦਾ ਮਾਣ ਵਧਾਇਆ।
ਆਸਟਰੇਲੀਆ 170 ਤਗ਼ਮਿਆਂ ਨਾਲ ਪਹਿਲੇ, ਇੰਗਲੈਂਡ ਦੂਜੇ ਅਤੇ ਕੈਨੇਡਾ ਤੀਜੇ ਸਥਾਨ ’ਤੇ ਰਿਹਾ, ਜਦੋਂ ਕਿ ਭਾਰਤ ਨੇ ਮੇਜ਼ਬਾਨ ਸਕਾਟਲੈਂਡ ਨੂੰ ਪਛਾੜਦਿਆਂ ਚੌਥੀ ਪੁਜ਼ੀਸ਼ਨ ’ਤੇ ਆਪਣੀ ਮਜ਼ਬੂਤ ਹੋਦ ਦਰਜ ਕਰਵਾਈ ਹੈ। ਭਾਰਤੀ ਦਲ ਦੇ ਇਸ ਯਾਦਗਾਰੀ ਪ੍ਰਦਰਸ਼ਨ ਨਾਲ ਦੇਸ਼ ਭਰ ਦੇ ਖੇਡ ਪ੍ਰਸ਼ੰਸਕਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ।
ਕਾਮਨਵੈਲਥ ਖੇਡਾਂ 2026 ਸਮਾਪਤ: ਭਾਰਤ ਨੇ 39 ਤਗ਼ਮਿਆਂ ਨਾਲ ਮੈਡਲ ਸੂਚੀ ਵਿੱਚ ਚੌਥਾ ਸਥਾਨ ਕੀਤਾ ਹਾਸਲ,

Published:






