ਨਵੀਂ ਦਿੱਲੀ/ਪੰਜਾਬ ਪੋਸਟ :
ਕੇਂਦਰ ਸਰਕਾਰ ਨੇ 10 ਲੱਖ ਮੀਟ੍ਰਿਕ ਟਨ ਕੱਚੀ ਖੰਡ ਦੀ ਡਿਊਟੀ ਮੁਕਤ ਦਰਾਮਦ ਕਰਨ ਦੀ ਸਮਾਂ-ਸੀਮਾ ਤਿੰਨ ਮਹੀਨੇ ਵਧਾ ਕੇ 31 ਮਾਰਚ 2027 ਕਰ ਦਿੱਤੀ ਹੈ। ਪਹਿਲਾਂ ਇਹ ਮਿਆਦ 31 ਦਸੰਬਰ 2026 ਤੱਕ ਸੀ। ਵਿਦੇਸ਼ੀ ਵਪਾਰ ਮਹਾਨਿਰਦੇਸ਼ਾਲੇ (ਡੀਜੀਐੱਫਟੀ) ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਦਰਾਮਦ ਕੀਤੀ ਕੱਚੀ ਖੰਡ ਨੂੰ ਸਫ਼ੈਦ ਜਾਂ ਰਿਫਾਇੰਡ ਖੰਡ ਵਿੱਚ ਬਦਲ ਕੇ ਘਰੇਲੂ ਬਾਜ਼ਾਰ ਵਿੱਚ ਵੇਚਣ ਦੀ ਮਿਆਦ ਵੀ 30 ਸਤੰਬਰ 2027 ਤੱਕ ਵਧਾਈ ਗਈ ਹੈ। ਸਰਕਾਰ ਦਾ ਇਹ ਕਦਮ ਦੇਸ਼ ਵਿੱਚ ਖੰਡ ਦੀ ਉਪਲਬਧਤਾ ਵਧਾਉਣ ਅਤੇ ਕੀਮਤਾਂ ’ਤੇ ਕਾਬੂ ਰੱਖਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ।







