ਚੰਡੀਗੜ੍ਹ/ਪੰਜਾਬ ਪੋਸਟ :
ਚੰਡੀਗੜ੍ਹ ਨਗਰ ਨਿਗਮ ਦੀਆਂ 23 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਅੱਠ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਵਾਰਡ ਨੰਬਰ 9 ਤੋਂ ਦੇਸ਼ਰਾਜ ਸਨਾਵਰ, 10 ਤੋਂ ਤਰਸੇਮ ਮਿੱਤਲ, 11 ਤੋਂ ਗੁਰਨਾਜ਼ ਕੌਰ ਬੋਪਾਰਾਏ, 12 ਤੋਂ ਸੁਰਿੰਦਰ ਸ਼ਰਮਾ, 15 ਤੋਂ ਸਤੀਸ਼ ਮਾਚਲ, 18 ਤੋਂ ਵਿਸ਼ਾਲ ਗੁਪਤਾ, 28 ਤੋਂ ਗੁਰਦੇਵ ਯਾਦਵ ਅਤੇ 33 ਤੋਂ ਸ਼ਾਦਾਬ ਰਾਠੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਵੱਲੋਂ ਹੁਣ ਤੱਕ 35 ਵਿੱਚੋਂ 25 ਵਾਰਡਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ, ਜਦਕਿ ਬਾਕੀ 10 ਵਾਰਡਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋਣਾ ਬਾਕੀ ਹੈ।







