ਘੋੜਿਆਂ ਨਾਲ ਖਿੱਚੀਆਂ ਜਾਣ ਵਾਲੀਆਂ ਗੱਡੀਆਂ ਤੋਂ ਲੈ ਕੇ ਬਿਜਲੀ ਅਤੇ ਸੈਂਕੜੇ ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜਦੀਆਂ ਰੇਲਗੱਡੀਆਂ ਤੱਕ, ਰੇਲਵੇ ਦੀ ਇਹ ਕਹਾਣੀ ਮਨੁੱਖੀ ਇਤਿਹਾਸ ਦੀਆਂ ਸਭ ਤੋਂ ਦਿਲਚਸਪ ਤਕਨੀਕੀ ਯਾਤਰਾਵਾਂ ਵਿੱਚੋਂ ਇੱਕ ਹੈ।
ਅੱਜ ਦੁਨੀਆ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਰੇਲਵੇ ਦੀਆਂ ਪਟੜੀਆਂ ਦਾ ਵਿਸ਼ਾਲ ਜਾਲ ਵਿਛਿਆ ਹੋਇਆ ਹੈ। ਕਿਤੇ ਪਹਾੜਾਂ ਨੂੰ ਚੀਰਦੀਆਂ ਰੇਲ ਲਾਈਨਾਂ ਹਨ, ਕਿਤੇ ਸਮੁੰਦਰ ਦੇ ਕੰਢੇ ਦੌੜਦੀਆਂ ਰੇਲਗੱਡੀਆਂ ਹਨ ਅਤੇ ਕਿਤੇ ਸੈਂਕੜੇ ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜਦੀਆਂ ਤੇਜ਼ ਰਫਤਾਰ ਰੇਲਗੱਡੀਆਂ। ਪਰ ਇਹ ਸਭ ਕੁੱਝ ਇੱਕੋ ਦਿਨ ਵਿੱਚ ਨਹੀਂ ਬਣਿਆ। ਅੱਜ ਦੀ ਆਧੁਨਿਕ ਰੇਲਵੇ ਪ੍ਰਣਾਲੀ ਦੇ ਪਿੱਛੇ ਲਗਭਗ ਦੋ ਸਦੀਆਂ ਦੀਆਂ ਖੋਜ਼ਾਂ, ਪ੍ਰਯੋਗਾਂ, ਹਾਦਸਿਆਂ, ਇੰਜੀਨੀਅਰਿੰਗ ਦੀਆਂ ਚੁਣੌਤੀਆਂ ਅਤੇ ਲਗਾਤਾਰ ਸੁਧਾਰਾਂ ਦੀ ਲੰਮੀ ਕਹਾਣੀ ਹੈ।
ਦਿਲਚਸਪ ਗੱਲ ਇਹ ਹੈ ਕਿ ਰੇਲਗੱਡੀ ਤੋਂ ਵੀ ਪਹਿਲਾਂ ਪਟੜੀਆਂ ਮੌਜੂਦ ਸਨ। ਯੂਰਪ ਦੀਆਂ ਕੋਲਾ ਖਾਣਾਂ ਵਿੱਚ ਭਾਰੀ ਸਮਾਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਲੱਕੜ ਦੀਆਂ ਪਟੜੀਆਂ ਵਰਤੀਆਂ ਜਾਂਦੀਆਂ ਸਨ। ਉਨ੍ਹਾਂ ਉੱਤੇ ਪਹੀਆਂ ਵਾਲੀਆਂ ਗੱਡੀਆਂ ਚਲਦੀਆਂ ਅਤੇ ਘੋੜੇ ਉਨ੍ਹਾਂ ਨੂੰ ਖਿੱਚਦੇ ਸਨ। ਬਾਅਦ ਵਿੱਚ ਲੱਕੜ ਦੀ ਥਾਂ ਲੋਹੇ ਦੀਆਂ ਪਟੜੀਆਂ ਵਰਤੀਆਂ ਜਾਣ ਲੱਗੀਆਂ। ਇਸ ਤਰ੍ਹਾਂ ਰੇਲਵੇ ਦੀ ਪਹਿਲੀ ਲੋੜ ਯਾਤਰੀਆਂ ਨੂੰ ਲਿਜਾਣਾ ਨਹੀਂ, ਸਗੋਂ ਭਾਰੀ ਸਮਾਨ ਨੂੰ ਆਸਾਨੀ ਨਾਲ ਢੋਣਾ ਸੀ। ਹੌਲੀ-ਹੌਲੀ ਇੰਜੀਨੀਅਰਾਂ ਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਜੇ ਘੋੜੇ ਦੀ ਥਾਂ ਕੋਈ ਮਸ਼ੀਨ ਇਹ ਕੰਮ ਕਰ ਸਕੇ ਤਾਂ ਆਵਾਜਾਈ ਦੀ ਦੁਨੀਆ ਬਦਲੀ ਜਾ ਸਕਦੀ ਹੈ।
ਇਸ ਸੁਪਨੇ ਨੂੰ ਹਕੀਕਤ ਬਣਾਉਣ ਵਿੱਚ ਭਾਫ ਦੀ ਤਾਕਤ ਨੇ ਵੱਡੀ ਭੂਮਿਕਾ ਨਿਭਾਈ। ਬਿ੍ਰਟੇਨ ਦੇ ਇੰਜੀਨੀਅਰ “ ਨੇ 1800ਵੀਂ ਸਦੀ ਦੇ ਸ਼ੁਰੂ ਵਿੱਚ ਭਾਫ ਨਾਲ ਚੱਲਣ ਵਾਲੇ ਇੰਜਣ ਨੂੰ ਪਟੜੀ ਉੱਤੇ ਚਲਾਉਣ ਦੇ ਪ੍ਰਯੋਗ ਕੀਤੇ। 1804 ਵਿੱਚ ਉਸ ਦੀ ਭਾਫ ਵਾਲੀ ਨੇ ਪਟੜੀ ਉੱਤੇ ਭਾਰੀ ਭਾਰ ਖਿੱਚਿਆ। ਇਹ ਪ੍ਰਯੋਗ ਵਪਾਰਕ ਤੌਰ ’ਤੇ ਤੁਰੰਤ ਸਫਲ ਨਹੀਂ ਹੋਇਆ, ਪਰ ਇਸ ਨੇ ਇੱਕ ਬਹੁਤ ਵੱਡੀ ਗੱਲ ਸਾਬਤ ਕਰ ਦਿੱਤੀਭਾਫ ਦੀ ਤਾਕਤ ਨਾਲ ਲੋਹੇ ਦੀਆਂ ਪਟੜੀਆਂ ਉੱਤੇ ਭਾਰੀ ਗੱਡੀਆਂ ਚਲਾਈਆਂ ਜਾ ਸਕਦੀਆਂ ਸਨ।
ਫਿਰ ਰੇਲਵੇ ਦੇ ਇਤਿਹਾਸ ਵਿੱਚ 27 ਸਤੰਬਰ 1825 ਦਾ ਦਿਨ ਆਇਆ। ਇੰਗਲੈਂਡ ਵਿੱਚ 4 ਖੁੱਲ੍ਹੀ ਅਤੇ 7 ਦੀ . 1 ਨੇ ਜਨਤਕ ਰੇਲਵੇ ਉੱਤੇ ਯਾਤਰੀਆਂ ਅਤੇ ਮਾਲ ਵਾਲੀ ਰੇਲਗੱਡੀ ਖਿੱਚੀ। ਇਸ ਨੂੰ ਆਧੁਨਿਕ ਰੇਲਵੇ ਯੁੱਗ ਦੀਆਂ ਸਭ ਤੋਂ ਮਹੱਤਵਪੂਰਨ ਸ਼ੁਰੂਆਤੀ ਘਟਨਾਵਾਂ ਵਿੱਚ ਗਿਣਿਆ ਜਾਂਦਾ ਹੈ। ਉਸ ਸਮੇਂ ਲੋਕਾਂ ਲਈ ਇਹ ਦਿ੍ਰਸ਼ ਬੇਹੱਦ ਹੈਰਾਨ ਕਰਨ ਵਾਲਾ ਸੀ। ਇੱਕ ਵੱਡੀ ਲੋਹੇ ਦੀ ਮਸ਼ੀਨ ਬਿਨ੍ਹਾਂ ਘੋੜਿਆਂ ਦੇ ਆਪਣੇ ਆਪ ਅੱਗੇ ਵੱਧ ਰਹੀ ਸੀ ਅਤੇ ਉਸ ਦੇ ਪਿੱਛੇ ਡੱਬੇ ਜੁੜੇ ਹੋਏ ਸਨ।
. 1 ਦੀ ਪਹਿਲੀ ਯਾਤਰਾ ਬਹੁਤ ਤੇਜ਼ ਨਹੀਂ ਸੀ। ਅੱਜ ਦੀ ਰੇਲਗੱਡੀ ਨਾਲ ਤੁਲਨਾ ਕੀਤੀ ਜਾਵੇ ਤਾਂ ਉਸ ਦੀ ਰਫਤਾਰ ਬਹੁਤ ਘੱਟ ਸੀ, ਪਰ ਉਸ ਸਮੇਂ ਇਹ ਇੱਕ ਕ੍ਰਾਂਤੀ ਸੀ। ਇਸ ਰੇਲਵੇ ਦਾ ਮੁੱਖ ਉਦੇਸ਼ ਕੋਲਾ ਖਾਣਾਂ ਤੋਂ ਕੋਲਾ ਦੇ ਬੰਦਰਗਾਹ ਤੱਕ ਪਹੁੰਚਾਉਣਾ ਸੀ। ਪਰ ਜਦੋਂ ਲੋਕਾਂ ਨੇ ਦੇਖਿਆ ਕਿ ਇੱਕ ਭਾਰੀ ਰੇਲਗੱਡੀ ਨੂੰ ਖਿੱਚ ਸਕਦੀ ਹੈ ਤਾਂ ਰੇਲਵੇ ਦੇ ਭਵਿੱਖ ਦੀਆਂ ਸੰਭਾਵਨਾਵਾਂ ਅਚਾਨਕ ਬਹੁਤ ਵੱਡੀਆਂ ਹੋ ਗਈਆਂ।
ਇਸ ਤੋਂ ਕੁੱਝ ਸਾਲ ਬਾਅਦ ਰੇਲਵੇ ਦੀ ਤਕਨਾਲੋਜ਼ੀ ਵਿੱਚ ਹੋਰ ਵੱਡੀ ਤਰੱਕੀ ਹੋਈ। 1829 ਵਿੱਚ “ ਨਾਮ ਦੇ ਮੁਕਾਬਲੇ ਵਿੱਚ ਕਈ ਭਾਫ ਵਾਲੀਆਂ ਦੀ ਸਮਰੱਥਾ ਪਰਖੀ ਗਈ। ਦੀ ਨੇ ਇਹ ਮੁਕਾਬਲਾ ਜਿੱਤਿਆ। ਨੇ ਭਾਫ ਦੇ ਇੰਜਣ ਦੀ ਬਣਤਰ, ਭਾਫ ਦੇ ਇਸਤੇਮਾਲ ਅਤੇ ਰਫਤਾਰ ਦੇ ਮਾਮਲੇ ਵਿੱਚ ਉਸ ਸਮੇਂ ਲਈ ਨਵੇਂ ਮਾਪਦੰਡ ਸਥਾਪਿਤ ਕੀਤੇ। ਇਸ ਪ੍ਰਯੋਗ ਨੇ ਇਹ ਵਿਸ਼ਵਾਸ਼ ਹੋਰ ਮਜ਼ਬੂਤ ਕੀਤਾ ਕਿ ਰੇਲਵੇ ਸਿਰਫ ਖਾਣਾਂ ਵਿੱਚ ਭਾਰੀ ਸਮਾਨ ਲਿਜਾਣ ਦਾ ਸਾਧਨ ਨਹੀਂ ਰਹੇਗੀ।
1830 ਵਿੱਚ ਖੁੱਲ੍ਹਣ ਨਾਲ ਰੇਲਵੇ ਦੇ ਇਤਿਹਾਸ ਵਿੱਚ ਇੱਕ ਹੋਰ ਵੱਡਾ ਮੋੜ ਆਇਆ। ਹੁਣ ਦੋ ਵੱਡੇ ਸ਼ਹਿਰਾਂ ਵਿਚਕਾਰ ਨਿਯਮਤ ਯਾਤਰੀ ਅਤੇ ਮਾਲ ਆਵਾਜਾਈ ਲਈ ਰੇਲਵੇ ਦੀ ਵਰਤੋਂ ਹੋਣ ਲੱਗੀ। ਇਸ ਤੋਂ ਬਾਅਦ ਬਿ੍ਰਟੇਨ ਵਿੱਚ ਰੇਲਵੇ ਲਾਈਨਾਂ ਤੇਜ਼ੀ ਨਾਲ ਫੈਲਣ ਲੱਗੀਆਂ ਅਤੇ ਕੁੱਝ ਹੀ ਦਹਾਕਿਆਂ ਵਿੱਚ ਰੇਲਵੇ ਨੇ ਦੇਸ਼ ਦੀ ਆਵਾਜਾਈ ਦਾ ਚਿਹਰਾ ਬਦਲ ਦਿੱਤਾ।
ਰੇਲਵੇ ਦੀ ਇਹ ਨਵੀਂ ਤਕਨਾਲੋਜ਼ੀ ਜਲਦੀ ਹੀ ਬਿ੍ਰਟੇਨ ਤੋਂ ਬਾਹਰ ਵੀ ਪਹੁੰਚ ਗਈ। ਯੂਰਪ ਦੇ ਕਈ ਦੇਸ਼ਾਂ ਅਤੇ ਉੱਤਰੀ ਅਮਰੀਕਾ ਵਿੱਚ ਰੇਲਵੇ ਲਾਈਨਾਂ ਬਣਨ ਲੱਗੀਆਂ। ਰੇਲਵੇ ਨੇ ਪਹਿਲੀ ਵਾਰ ਵੱਡੇ ਪੱਧਰ ’ਤੇ ਸ਼ਹਿਰਾਂ, ਉਦਯੋਗਿਕ ਇਲਾਕਿਆਂ, ਬੰਦਰਗਾਹਾਂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਨੂੰ ਇੱਕੋ ਆਵਾਜਾਈ ਪ੍ਰਣਾਲੀ ਨਾਲ ਜੋੜਨਾ ਸ਼ੁਰੂ ਕੀਤਾ। ਕੋਲਾ, ਲੋਹਾ, ਅਨਾਜ਼ ਅਤੇ ਹੋਰ ਭਾਰੀ ਸਮਾਨ ਨੂੰ ਲੰਮੀ ਦੂਰੀ ਤੱਕ ਲਿਜਾਣ ਦਾ ਸਮਾਂ ਕਾਫੀ ਘੱਟ ਗਿਆ। ਰੇਲਵੇ ਉਦਯੋਗਿਕ ਕ੍ਰਾਂਤੀ ਦੀ ਇੱਕ ਮਹੱਤਵਪੂਰਨ ਤਾਕਤ ਬਣ ਗਈ।
ਫਿਰ ਰੇਲਵੇ ਨੇ ਇੱਕ ਹੋਰ ਅਸੰਭਵ ਜਾਪਦਾ ਕੰਮ ਕਰ ਦਿਖਾਇਆਮਹਾਂਦੀਪ ਦੇ ਇੱਕ ਸਿਰੇ ਨੂੰ ਦੂਜੇ ਸਿਰੇ ਨਾਲ ਜੋੜਨਾ। ਅਮਰੀਕਾ ਵਿੱਚ 10 ਮਈ 1869 ਨੂੰ ’’” ਦੇ ਵਿਖੇ ” ਅਤੇ 3 ਦੀਆਂ ਰੇਲ ਲਾਈਨਾਂ ਮਿਲੀਆਂ। ਇਸ ਮੌਕੇ ’ਤੇ ਸੋਨੇ ਦੀ ਕੀਲ ਲਗਾਉਣ ਦੀ ਰਸਮ ਹੋਈ ਅਤੇ ਪਹਿਲੀ “ ਪੂਰੀ ਹੋਣ ਦਾ ਐਲਾਨ ਕੀਤਾ ਗਿਆ। ਇਸ ਨਾਲ ਅਮਰੀਕਾ ਦੇ ਪੂਰਬੀ ਅਤੇ ਪੱਛਮੀ ਹਿੱਸਿਆਂ ਵਿਚਕਾਰ ਰੇਲ ਸੰਪਰਕ ਸਥਾਪਿਤ ਹੋ ਗਿਆ। ਜਿਹੜਾ ਸਫਰ ਪਹਿਲਾਂ ਬਹੁਤ ਲੰਮਾ ਅਤੇ ਔਖਾ ਹੁੰਦਾ ਸੀ, ਉਹ ਰੇਲਵੇ ਕਾਰਨ ਕਾਫੀ ਤੇਜ਼ ਹੋ ਗਿਆ।
ਰੇਲਵੇ ਦੇ ਫੈਲਾਅ ਨਾਲ ਦੁਨੀਆ ਦੇ ਸ਼ਹਿਰਾਂ ਦੀ ਸ਼ਕਲ ਵੀ ਬਦਲਣ ਲੱਗੀ। ਰੇਲਵੇ ਸਟੇਸ਼ਨਾਂ ਦੇ ਆਲੇ-ਦੁਆਲੇ ਬਾਜ਼ਾਰ ਅਤੇ ਨਵੀਆਂ ਬਸਤੀਆਂ ਬਣਨ ਲੱਗੀਆਂ। ਕਈ ਛੋਟੇ ਕਸਬੇ ਰੇਲਵੇ ਜੰਕਸਨ ਬਣ ਕੇ ਵੱਡੇ ਵਪਾਰਕ ਕੇਂਦਰ ਬਣ ਗਏ। ਲੋਕ ਪਹਿਲਾਂ ਨਾਲੋਂ ਦੂਰ ਰਹਿ ਕੇ ਵੀ ਕੰਮ ਅਤੇ ਵਪਾਰ ਨਾਲ ਜੁੜ ਸਕਦੇ ਸਨ। ਰੇਲਵੇ ਨੇ ਛੁੱਟੀਆਂ ਮਨਾਉਣ ਅਤੇ ਮਨੋਰੰਜਨ ਲਈ ਦੂਰ ਦੀਆਂ ਥਾਵਾਂ ਤੱਕ ਜਾਣ ਦਾ ਰੁਝਾਨ ਵੀ ਵਧਾਇਆ। ਇੱਕ ਤਰ੍ਹਾਂ ਨਾਲ ਰੇਲਵੇ ਨੇ ਦੁਨੀਆ ਦੀਆਂ ਦੂਰੀਆਂ ਨੂੰ ਛੋਟਾ ਕਰ ਦਿੱਤਾ।
ਰੇਲਵੇ ਨੇ ਸਮੇਂ ਨੂੰ ਵੀ ਬਦਲ ਦਿੱਤਾ। ਜਦੋਂ ਵੱਖ-ਵੱਖ ਸ਼ਹਿਰਾਂ ਵਿਚਕਾਰ ਰੇਲਗੱਡੀਆਂ ਨਿਰਧਾਰਤ ਸਮੇਂ ’ਤੇ ਚੱਲਣ ਲੱਗੀਆਂ ਤਾਂ ਸਹੀ ਸਮੇਂ ਦੀ ਮਹੱਤਤਾ ਬਹੁਤ ਵੱਧ ਗਈ। ਰੇਲਵੇ ਦੇ ਵਧਦੇ ਜਾਲ ਨੇ ਵੱਖ-ਵੱਖ ਥਾਵਾਂ ਦੇ ਸਮੇਂ ਨੂੰ ਇਕਸਾਰ ਕਰਨ ਦੀ ਲੋੜ ਪੈਦਾ ਕੀਤੀ। ਇਸ ਤਰ੍ਹਾਂ ਰੇਲਵੇ ਦਾ ਪ੍ਰਭਾਵ ਸਿਰਫ ਪਟੜੀਆਂ ਅਤੇ ਰੇਲਗੱਡੀਆਂ ਤੱਕ ਸੀਮਤ ਨਹੀਂ ਰਿਹਾ, ਸਗੋਂ ਲੋਕਾਂ ਦੇ ਰੋਜ਼ਾਨਾ ਜੀਵਨ ਅਤੇ ਸਮੇਂ ਨੂੰ ਸਮਝਣ ਦੇ ਢੰਗ ਤੱਕ ਪਹੁੰਚ ਗਿਆ।
20ਵੀਂ ਸਦੀ ਵਿੱਚ ਰੇਲਵੇ ਨੇ ਇੱਕ ਹੋਰ ਵੱਡਾ ਬਦਲਾਅ ਦੇਖਿਆ। ਭਾਫ ਵਾਲੀਆਂ ਦੀ ਥਾਂ ਹੌਲੀ-ਹੌਲੀ ਡੀਜਲ ਅਤੇ ਬਿਜਲੀ ਨਾਲ ਚੱਲਣ ਵਾਲੇ ਇੰਜਣ ਆਉਣ ਲੱਗੇ। ਇਸ ਨਾਲ ਰੇਲਗੱਡੀਆਂ ਹੋਰ ਕੁਸਲ, ਤੇਜ਼ ਅਤੇ ਭਰੋਸੇਯੋਗ ਬਣੀਆਂ। ਪਰ ਮਨੁੱਖ ਦੀ ਰਫਤਾਰ ਦੀ ਇੱਛਾ ਇੱਥੇ ਵੀ ਨਹੀਂ ਰੁਕੀ।
1 ਅਕਤੂਬਰ 1964 ਨੂੰ ਜਪਾਨ ਨੇ ਅਤੇ-ਵਿਚਕਾਰ ਆਪਣੀ ਪਹਿਲੀ ਚਲਾਈ। ਇਹ ਦੁਨੀਆ ਲਈ ਤੇਜ਼ ਰਫਤਾਰ ਰੇਲ ਦੇ ਨਵੇਂ ਯੁੱਗ ਦੀ ਸ਼ੁਰੂਆਤ ਸੀ। ਇਸ ਰੇਲਗੱਡੀ ਦੀ ਸ਼ੁਰੂਆਤੀ ਵੱਧ ਤੋਂ ਵੱਧ ਰਫਤਾਰ 210 ਕਿਲੋਮੀਟਰ ਪ੍ਰਤੀ ਘੰਟਾ ਸੀ, ਜੋ ਉਸ ਸਮੇਂ ਦੀ ਆਮ ਰੇਲ ਆਵਾਜਾਈ ਨਾਲੋਂ ਬਹੁਤ ਜ਼ਿਆਦਾ ਸੀ। ਨੇ ਦਿਖਾਇਆ ਕਿ ਰੇਲਗੱਡੀ ਲੰਮੀ ਦੂਰੀ ਦੀ ਯਾਤਰਾ ਵਿੱਚ ਹਵਾਈ ਜਹਾਜ਼ ਦਾ ਵੀ ਮੁਕਾਬਲਾ ਕਰ ਸਕਦੀ ਹੈ।
ਇਸ ਤੋਂ ਬਾਅਦ ਤੇਜ਼ ਰਫਤਾਰ ਰੇਲ ਦਾ ਵਿਕਾਸ ਜਪਾਨ ਤੱਕ ਸੀਮਤ ਨਹੀਂ ਰਿਹਾ। ਫਰਾਂਸ, ਜਰਮਨੀ, ਸਪੇਨ, ਚੀਨ ਅਤੇ ਹੋਰ ਦੇਸ਼ਾਂ ਨੇ ਆਪਣੀਆਂ ਤੇਜ਼ ਰਫਤਾਰ ਰੇਲ ਪ੍ਰਣਾਲੀਆਂ ਵਿਕਸਿਤ ਕੀਤੀਆਂ। ਖ਼ਾਸ ਕਰਕੇ ਚੀਨ ਨੇ ਪਿਛਲੇ ਦੋ ਦਹਾਕਿਆਂ ਵਿੱਚ ਬਹੁਤ ਵੱਡਾ ਤੇਜ਼ ਰਫਤਾਰ ਰੇਲਵੇ ਜਾਲ ਤਿਆਰ ਕੀਤਾ। ਅੱਜ ਕਈ ਦੇਸ਼ਾਂ ਵਿੱਚ ਅਜਿਹੀਆਂ ਰੇਲਗੱਡੀਆਂ ਚੱਲ ਰਹੀਆਂ ਹਨ ਜੋ 300 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਵੀ ਵੱਧ ਰਫਤਾਰ ਹਾਸਲ ਕਰ ਸਕਦੀਆਂ ਹਨ।
ਅੱਜ ਦੀ ਰੇਲਵੇ ਨੂੰ ਦੇਖੀਏ ਤਾਂ ਇਹ ਸਿਰਫ ਇੰਜਣ, ਡੱਬਿਆਂ ਅਤੇ ਪਟੜੀਆਂ ਦਾ ਨਾਮ ਨਹੀਂ ਰਹੀ। ਇਸ ਦੇ ਪਿੱਛੇ ਬਿਜਲੀਕਰਨ, ਆਧੁਨਿਕ ਸੰਕੇਤ ਪ੍ਰਣਾਲੀ, ਕੰਪਿਊਟਰ ਆਧਾਰਿਤ ਨਿਯੰਤਰਣ, ਸੁਰੱਖਿਆ ਤਕਨਾਲੋਜ਼ੀ, ਸੰਚਾਰ ਪ੍ਰਣਾਲੀਆਂ ਅਤੇ ਬਹੁਤ ਹੀ ਸਟੀਕ ਇੰਜੀਨੀਅਰਿੰਗ ਕੰਮ ਕਰਦਾ ਹੈ। ਕਈ ਦੇਸ਼ ਹੁਣ ਚੁੰਬਕੀ ਤਾਕਤ ਨਾਲ ਚੱਲਣ ਵਾਲੀਆਂ ਰੇਲਗੱਡੀਆਂ, ਹਾਈਡਰੋਜ਼ਨ ਨਾਲ ਚੱਲਣ ਵਾਲੀਆਂ ਰੇਲਾਂ ਅਤੇ ਹੋਰ ਨਵੀਂ ਤਕਨਾਲੋਜੀਆਂ ’ਤੇ ਵੀ ਕੰਮ ਕਰ ਰਹੇ ਹਨ।
ਦੋ ਸਦੀਆਂ ਦੇ ਇਸ ਸਫਰ ਨੂੰ ਪਿੱਛੇ ਮੁੜ ਕੇ ਦੇਖੀਏ ਤਾਂ ਰੇਲਵੇ ਦੀ ਕਹਾਣੀ ਸੱਚਮੁੱਚ ਹੈਰਾਨ ਕਰਨ ਵਾਲੀ ਹੈ। ਸ਼ੁਰੂਆਤ ਕੋਲਾ ਖਾਣਾਂ ਵਿੱਚ ਘੋੜਿਆਂ ਨਾਲ ਖਿੱਚੀਆਂ ਜਾਣ ਵਾਲੀਆਂ ਛੋਟੀਆਂ ਗੱਡੀਆਂ ਤੋਂ ਹੋਈ। ਫਿਰ ਭਾਫ ਦੀ ਤਾਕਤ ਨੇ ਪਹੀਆਂ ਨੂੰ ਆਪਣੇ ਆਪ ਚਲਾਇਆ। ਇੱਕ ਛੋਟੀ ਜਿਹੀ ਰੇਲ ਲਾਈਨ ਨੇ ਸ਼ਹਿਰਾਂ ਨੂੰ ਜੋੜਿਆ, ਫਿਰ ਰੇਲਵੇ ਨੇ ਦੇਸ਼ਾਂ ਅਤੇ ਮਹਾਂਦੀਪਾਂ ਨੂੰ ਜੋੜਨਾ ਸ਼ੁਰੂ ਕੀਤਾ। ਭਾਫ ਤੋਂ ਡੀਜਲ ਅਤੇ ਬਿਜਲੀ ਤੱਸਕ ਦਾ ਸਫਰ ਤੈਅ ਹੋਇਆ ਅਤੇ ਅੰਤ ਵਿੱਚ ਰੇਲਗੱਡੀ ਸੈਂਕੜੇ ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜਨ ਲੱਗੀ।
ਸ਼ਾਇਦ ਰੇਲਵੇ ਦੀ ਸਭ ਤੋਂ ਵੱਡੀ ਖੋਜ਼ ਕੋਈ ਇੰਜਣ ਜਾਂ ਪਟੜੀ ਨਹੀਂ ਸੀ। ਇਸ ਦੀ ਸਭ ਤੋਂ ਵੱਡੀ ਕਾਮਯਾਬੀ ਇਹ ਸੀ ਕਿ ਇਸ ਨੇ ਦੂਰੀ ਦੀ ਪਰਿਭਾਸ਼ਾ ਬਦਲ ਦਿੱਤੀ। ਜਿਸ ਥਾਂ ਤੱਕ ਪਹੁੰਚਣ ਲਈ ਕਦੇ ਦਿਨ ਲੱਗਦੇ ਸਨ, ਉੱਥੇ ਹੁਣ ਕੁੱਝ ਘੰਟਿਆਂ ਵਿੱਚ ਪਹੁੰਚਿਆ ਜਾ ਸਕਦਾ ਹੈ। ਜਿਸ ਦੁਨੀਆ ਵਿੱਚ ਕਦੇ ਇੱਕ ਸ਼ਹਿਰ ਦੂਜੇ ਸ਼ਹਿਰ ਤੋਂ ਬਹੁਤ ਦੂਰ ਮਹਿਸੂਸ ਹੁੰਦਾ ਸੀ, ਰੇਲਵੇ ਨੇ ਉਸ ਦੁਨੀਆ ਨੂੰ ਆਪਸ ਵਿੱਚ ਜੋੜ ਦਿੱਤਾ।
ਅਤੇ ਇਹ ਕਹਾਣੀ ਅਜੇ ਮੁੱਕੀ ਨਹੀਂ। ਜਿਵੇਂ 1825 ਵਿੱਚ ਕਿਸੇ ਨੇ ਕਲਪਨਾ ਨਹੀਂ ਕੀਤੀ ਹੋਵੇਗੀ ਕਿ ਦੋ ਸਦੀਆਂ ਬਾਅਦ ਰੇਲਗੱਡੀਆਂ 300 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫਤਾਰ ਨਾਲ ਦੌੜਣਗੀਆਂ, ਉਸੇ ਤਰ੍ਹਾਂ ਅੱਜ ਅਸੀਂ ਵੀ ਪੂਰੀ ਤਰ੍ਹਾਂ ਨਹੀਂ ਜਾਣਦੇ ਕਿ ਅਗਲੇ ਸੌ ਸਾਲਾਂ ਦੀ ਰੇਲਵੇ ਕਿਹੋ ਜਿਹੀ ਹੋਵੇਗੀ। ਇੱਕ ਗੱਲ ਜ਼ਰੂਰ ਹੈਜਿਸ ਯਾਤਰਾ ਦੀ ਸ਼ੁਰੂਆਤ ਦੋ ਲੋਹੇ ਦੀਆਂ ਪਟੜੀਆਂ ਨਾਲ ਹੋਈ ਸੀ, ਉਸ ਨੇ ਦੁਨੀਆ ਨੂੰ ਬਦਲ ਦਿੱਤਾ ਅਤੇ ਅਜੇ ਵੀ ਬਦਲ ਰਹੀ ਹੈ।
_ ਪੰਜਾਬ/ਪੋਸਟ







