ਨੇਪਾਲ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਵਿੱਚ 2 ਭਾਰਤੀ ਨਾਗਰਿਕ ਗ੍ਰਿਫ਼ਤਾਰ: ਰੁਪੰਦੇਹੀ ਜ਼ਿਲ੍ਹੇ ਵਿੱਚ ਪੁਲਿਸ ਮੁਠਭੇੜ ਦੌਰਾਨ 1 ਦੋਸ਼ੀ ਦੇ ਲੱਗੀ ਗੋਲੀ, ਪਿਸਤੌਲ ਅਤੇ 300 ਗ੍ਰਾਮ ਹੀਰੋਇਨ ਬਰਾਮਦ

Published:

Rate this post

ਕਾਠਮੰਡੂ/ਰੁਪੰਦੇਹੀ/ਪੰਜਾਬ ਪੋਸਟ
ਨੇਪਾਲ ਪੁਲਿਸ ਦੀ ਐਂਟੀ-ਨਾਰਕੋਟਿਕਸ ਬਿਊਰੋ (ਨਸ਼ਾ ਵਿਰੋਧੀ ਦਸਤਾ) ਵੱਲੋਂ ਚਲਾਏ ਗਏ ਇੱਕ ਗੁਪਤ ਅਭਿਆਨ ਦੌਰਾਨ ਨਸ਼ਾ ਤਸਕਰੀ ਦੇ ਦੋਸ਼ ਵਿੱਚ 2 ਭਾਰਤੀ ਨਾਗਰਿਕਾਂ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਇਹ ਕਾਰਵਾਈ ਭਾਰਤ-ਨੇਪਾਲ ਸਰਹੱਦ ਦੇ ਨਾਲ ਲੱਗਦੇ ਰੁਪੰਦੇਹੀ ਜ਼ਿਲ੍ਹੇ ਵਿੱਚ ਬੀਤੇ ਕੱਲ੍ਹ (10 ਜੁਲਾਈ) ਦੇਰ ਸ਼ਾਮ ਅਮਲ ਵਿੱਚ ਲਿਆਂਦੀ ਗਈ। ਪੁਲਿਸ ਛਾਪੇਮਾਰੀ ਦੌਰਾਨ ਇੱਕ ਭਾਰਤੀ ਤਸਕਰ ਵੱਲੋਂ ਪੁਲਿਸ ਟੀਮ ’ਤੇ ਸਿੱਧੀ ਗੋਲੀਬਾਰੀ ਕੀਤੀ ਗਈ, ਜਿਸ ਦੇ ਜਵਾਬ ਵਿੱਚ ਨੇਪਾਲ ਪੁਲਿਸ ਵੱਲੋਂ ਚਲਾਈ ਗੋਲੀ ਕਾਰਨ 1 ਭਾਰਤੀ ਨਾਗਰਿਕ ਜ਼ਖਮੀ ਹੋ ਗਿਆ। ਦੋਵਾਂ ਭਾਰਤੀ ਦੋਸ਼ੀਆਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਅਮੀਰ ਖਾਨ ਅਤੇ ਰਾਮ ਦਿਆਲ ਸ਼ਰਮਾ ਵਜੋਂ ਹੋਈ ਹੈ, ਜਦਕਿ ਉਨ੍ਹਾਂ ਦੇ ਤੀਜੇ ਸਾਥੀ ਦੀ ਪਛਾਣ ਨੇਪਾਲ ਦੇ ਸਥਾਨਕ ਨਿਵਾਸੀ ਸਰਾਜੂਦੀਨ ਮੁਸਲਮਾਨ ਵਜੋਂ ਕੀਤੀ ਗਈ ਹੈ।
ਕਾਠਮੰਡੂ ਸਥਿਤ ਪੁਲਿਸ ਹੈੱਡਕੁਆਰਟਰ ਵੱਲੋਂ ਜਾਰੀ ਅਧਿਕਾਰਤ ਬਿਆਨ ਮੁਤਾਬਕ, ਖੁਫ਼ੀਆ ਸੂਚਨਾ ਦੇ ਆਧਾਰ ’ਤੇ ਬਿਊਰੋ ਦੀ ਵਿਸ਼ੇਸ਼ ਟੀਮ ਨੇ ਰੁਪੰਦੇਹੀ ਇਲਾਕੇ ਵਿੱਚ ਜਾਲ ਵਿਛਾਇਆ ਹੋਇਆ ਸੀ। ਜਦੋਂ ਮੋਟਰਸਾਈਕਲ ਸਵਾਰ ਤਸਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉੱਤਰ ਪ੍ਰਦੇਸ਼ ਦੇ ਅਮੇਠੀ ਮੁਸਾਫ਼ਿਰਖ਼ਾਨਾ ਦੇ ਰਹਿਣ ਵਾਲੇ 50 ਸਾਲਾ ਇਕਬਾਲ ਖਾਨ ਨੇ ਪੁਲਿਸ ਤੋਂ ਬਚਣ ਲਈ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਆਤਮ-ਰੱਖਿਆ ਵਿੱਚ ਚਲਾਈ ਗਈ ਜਵਾਬੀ ਗੋਲੀ ਇਕਬਾਲ ਖਾਨ ਦੀ ਖੱਬੀ ਲੱਤ ਦੇ ਗੋਡੇ ਤੋਂ ਹੇਠਾਂ ਲੱਗੀ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਨੇ ਜ਼ਖਮੀ ਹਾਲਤ ਵਿੱਚ ਤਸਕਰ ਨੂੰ ਤੁਰੰਤ ਇਲਾਜ ਲਈ ਲੁਮਬਿਨੀ ਪ੍ਰੋਵਿੰਸ਼ੀਅਲ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਇਸ ਸਫ਼ਲ ਓਪਰੇਸ਼ਨ ਦੌਰਾਨ ਨੇਪਾਲ ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ 300 ਗ੍ਰਾਮ ਉੱਚ ਗੁਣਵੱਤਾ ਵਾਲੀ ਹੀਰੋਇਨ (ਨਸ਼ੀਲਾ ਪਦਾਰਥ), 1 ਪਿਸਤੌਲ, 2 ਜ਼ਿੰਦਾ ਕਾਰਤੂਸ, 1 ਮੋਟਰਸਾਈਕਲ ਅਤੇ 2 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਰੁਪੰਦੇਹੀ ਜ਼ਿਲ੍ਹਾ ਪੁਲਿਸ ਨੇ ਦੋਵਾਂ ਗ੍ਰਿਫ਼ਤਾਰ ਭਾਰਤੀ ਨਾਗਰਿਕਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਖ਼ਿਲਾਫ਼ ਨੇਪਾਲ ਦੇ ਨਸ਼ਾ ਵਿਰੋਧੀ ਕਾਨੂੰਨ ਅਤੇ ਅਸਲਾ ਐਕਟ ਤਹਿਤ ਅਧਿਕਾਰਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਤਸਕਰ ਭਾਰਤ ਤੋਂ ਨਸ਼ੇ ਅਤੇ ਹਥਿਆਰਾਂ ਦੀ ਖੇਪ ਨੇਪਾਲ ਦੇ ਕਿਹੜੇ ਨੈੱਟਵਰਕ ਨੂੰ ਸਪਲਾਈ ਕਰਨ ਆਏ ਸਨ।

Read News Paper

Related articles

spot_img

Recent articles

spot_img