ਡੇਰਾ ਬਾਬਾ ਨਾਨਕ/ਪੰਜਾਬ ਪੋਸਟ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਸਿੱਖ ਸੰਗਤ ਦੇ ਜਥੇ ਨੂੰ ਸੋਮਵਾਰ ਨੂੰ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਜ਼ੀਰੋ ਲਾਈਨ ’ਤੇ ਅਰਦਾਸ ਕਰਨ ਤੋਂ ਬੀਐੱਸਐੱਫ ਨੇ ਰੋਕ ਦਿੱਤਾ। ਭਾਰਤ ਅਤੇ ਪਾਕਿਸਤਾਨ ਵਾਲੇ ਪਾਸੇ ਸਿੱਖ ਸੰਗਤ ਵੱਲੋਂ ਸਾਂਝੀ ਅਰਦਾਸ ਦੀ ਯੋਜਨਾ ਬਣਾਈ ਗਈ ਸੀ। ਬੀਐੱਸਐੱਫ ਨੇ ਸੁਰੱਖਿਆ ਪ੍ਰਬੰਧਾਂ ਅਤੇ ਨਿਰਧਾਰਤ ਹੱਦਾਂ ਦਾ ਹਵਾਲਾ ਦਿੰਦਿਆਂ ਜਥੇ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਮਗਰੋਂ ਜਥੇਦਾਰ ਅਤੇ ਸੰਗਤ ਬੈਰੀਕੇਡ ਨੇੜੇ ਧਰਨੇ ’ਤੇ ਬੈਠ ਗਏ, ਜਿੱਥੇ ਰਹਿਰਾਸ ਸਾਹਿਬ ਦਾ ਪਾਠ, ਸ਼ਬਦ ਕੀਰਤਨ ਅਤੇ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਅਰਦਾਸ ਕੀਤੀ ਗਈ। ਜਥੇਦਾਰ ਗੜਗੱਜ ਨੇ ਐਲਾਨ ਕੀਤਾ ਕਿ ਲਾਂਘਾ ਖੁੱਲ੍ਹਣ ਲਈ ਹਰ ਮਹੀਨੇ ਡੇਰਾ ਬਾਬਾ ਨਾਨਕ ਆ ਕੇ ਅਰਦਾਸ ਕੀਤੀ ਜਾਵੇਗੀ।
ਕਰਤਾਰਪੁਰ ਲਾਂਘਾ ਖੋਲ੍ਹਣ ਲਈ ਜ਼ੀਰੋ ਲਾਈਨ ’ਤੇ ਅਰਦਾਸ ਕਰਨ ਜਾ ਰਹੇ ਜਥੇ ਨੂੰ ਬੀਐੱਸਐੱਫ ਨੇ ਰੋਕਿਆ







