ਟੋਰਾਂਟੋ ਵਿੱਚ ਚੀਨੀ ਕੌਂਸਲੇਟ ਦੇ ਬਾਹਰ ਵਿਖਾਵਾਕਾਰੀ ਔਰਤਾਂ ਨਾਲ ਕਥਿਤ ਚੀਨੀ ਅਧਿਕਾਰੀ ਦੀ ਝੜਪ, ਜਾਨੋਂ ਮਾਰਨ ਦੀਆਂ ਧਮਕੀਆਂ

Published:

Rate this post

ਟੋਰਾਂਟੋ/ਪੰਜਾਬ ਪੋਸਟ :

ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਚੀਨ ਦੇ ਕੌਂਸਲੇਟ ਦਫ਼ਤਰ ਦੇ ਬਾਹਰ ਫਾਲੁਨ ਗੌਂਗ ਸਮਰਥਕ ਔਰਤਾਂ ਨਾਲ ਇੱਕ ਕਥਿਤ ਚੀਨੀ ਅਧਿਕਾਰੀ ਵੱਲੋਂ ਬਦਸਲੂਕੀ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਇਰਲ ਹੋਈ ਵੀਡੀਓ ਵਿੱਚ ਵਿਅਕਤੀ ਔਰਤਾਂ ਦੇ ਬੈਨਰ ਪਾੜਦਾ, ਵੀਡੀਓ ਬਣਾ ਰਹੀ ਔਰਤ ਨਾਲ ਖਿੱਚ-ਧੂਹ ਕਰਦਾ ਅਤੇ ਉਸ ਨੂੰ ਧਮਕੀਆਂ ਦਿੰਦਾ ਦਿਖਾਈ ਦੇ ਰਿਹਾ ਹੈ।

ਫਾਲੁਨ ਡਾਫਾ ਐਸੋਸੀਏਸ਼ਨ ਆਫ਼ ਕੈਨੇਡਾ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇਹ ਮਾਮਲਾ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਕੋਲ ਉਠਾਉਣ ਦੀ ਅਪੀਲ ਕੀਤੀ ਹੈ। ਟੋਰਾਂਟੋ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਿਪੋਰਟ ਮੁਤਾਬਕ ਮੁਲਜ਼ਮ ਕੈਨੇਡਾ ਛੱਡ ਕੇ ਚੀਨ ਜਾ ਚੁੱਕਾ ਹੈ ਅਤੇ ਵਾਪਸ ਆਉਣ ’ਤੇ ਉਸ ਨੂੰ ਰੋਕਣ ਦੀ ਕਾਰਵਾਈ ਕੀਤੀ ਜਾਵੇਗੀ।

Read News Paper

Related articles

spot_img

Recent articles

spot_img