ਦਿੱਲੀ ਹਵਾਈ ਅੱਡੇ ’ਤੇ ਤਿੰਨ ਵੱਡੀਆਂ ਕਾਰਵਾਈਆਂ, 3.84 ਕਰੋੜ ਦਾ ਸੋਨਾ ਤੇ ਨਸ਼ੀਲਾ ਪਦਾਰਥ ਜ਼ਬਤ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ :

ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਤਸਕਰੀ ਖ਼ਿਲਾਫ਼ ਲਗਾਤਾਰ ਤਿੰਨ ਦਿਨ ਕਾਰਵਾਈ ਕਰਦਿਆਂ 3.84 ਕਰੋੜ ਰੁਪਏ ਦਾ ਸੋਨਾ ਅਤੇ ਗਾਂਜਾ ਬਰਾਮਦ ਕੀਤਾ ਹੈ। 24 ਤੋਂ 26 ਅਕਤੂਬਰ ਦਰਮਿਆਨ ਕੀਤੀਆਂ ਇਨ੍ਹਾਂ ਕਾਰਵਾਈਆਂ ਵਿੱਚ ਬੈਂਕਾਕ ਅਤੇ ਸ਼ਾਰਜਾਹ ਤੋਂ ਆਏ ਯਾਤਰੀਆਂ ਨੂੰ ਕਾਬੂ ਕੀਤਾ ਗਿਆ।

ਕਸਟਮ ਅਧਿਕਾਰੀਆਂ ਅਨੁਸਾਰ, ਬੈਂਕਾਕ ਤੋਂ ਆਏ ਦੋ ਯਾਤਰੀਆਂ ਦੇ ਸਾਮਾਨ ਦੀ ਜਾਂਚ ਦੌਰਾਨ 9.6 ਕਿਲੋਗ੍ਰਾਮ ਤੋਂ ਵੱਧ ਗਾਂਜਾ ਮਿਲਿਆ। ਪਹਿਲੇ ਮਾਮਲੇ ਵਿੱਚ 24 ਅਕਤੂਬਰ ਨੂੰ 4,229 ਗ੍ਰਾਮ ਗਾਂਜਾ ਬਰਾਮਦ ਹੋਇਆ, ਜਿਸ ਦੀ ਕੀਮਤ 1.48 ਕਰੋੜ ਰੁਪਏ ਦੱਸੀ ਗਈ। ਦੂਜੇ ਮਾਮਲੇ ਵਿੱਚ 26 ਅਕਤੂਬਰ ਨੂੰ ਇੱਕ ਟਰਾਲੀ ਬੈਗ ਵਿੱਚੋਂ 5,426 ਗ੍ਰਾਮ ਗਾਂਜਾ ਮਿਲਿਆ, ਜਿਸ ਦੀ ਕੀਮਤ 1.89 ਕਰੋੜ ਰੁਪਏ ਸੀ। ਦੋਵਾਂ ਯਾਤਰੀਆਂ ਨੂੰ ਐੱਨਡੀਪੀਐੱਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ।

ਇਸੇ ਦਿਨ ਸ਼ਾਰਜਾਹ ਤੋਂ ਆਏ ਦੋ ਹੋਰ ਯਾਤਰੀਆਂ ਕੋਲੋਂ 332 ਗ੍ਰਾਮ ਸੋਨਾ ਬਰਾਮਦ ਹੋਇਆ। ਜਾਂਚ ਦੌਰਾਨ ਸੋਨੇ ਦੀਆਂ ਦੋ ਚੇਨਾਂ ਉਨ੍ਹਾਂ ਦੇ ਅੰਦਰੂਨੀ ਕੱਪੜਿਆਂ ਵਿੱਚ ਲੁਕਾਈਆਂ ਮਿਲੀਆਂ। ਇਨ੍ਹਾਂ ਦੀ ਕੀਮਤ 47.38 ਲੱਖ ਰੁਪਏ ਦੱਸੀ ਗਈ ਹੈ।

ਕਸਟਮ ਵਿਭਾਗ ਨੇ ਕੁੱਲ 9,655 ਗ੍ਰਾਮ ਗਾਂਜਾ ਅਤੇ 332 ਗ੍ਰਾਮ ਸੋਨਾ ਜ਼ਬਤ ਕਰਕੇ ਤਿੰਨਾਂ ਮਾਮਲਿਆਂ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

Read News Paper

Related articles

spot_img

Recent articles

spot_img