ਵੈਲਿੰਗਟਨ/ਪੰਜਾਬ ਪੋਸਟ :
ਨਿਊਜ਼ੀਲੈਂਡ ਦੀਆਂ ਆਮ ਚੋਣਾਂ ਦੇ ਅੰਤਿਮ ਨਤੀਜਿਆਂ ਨੇ ਦੇਸ਼ ਵਿੱਚ ਸਿਆਸੀ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ ਨੂੰ 130 ਮੈਂਬਰੀ ਸੰਸਦ ਵਿੱਚ 65 ਸੀਟਾਂ ਮਿਲੀਆਂ ਹਨ, ਜਦਕਿ ਬਹੁਮਤ ਲਈ 66 ਸੀਟਾਂ ਦੀ ਲੋੜ ਹੈ। ਦੂਜੇ ਪਾਸੇ, ਵਿਰੋਧੀ ਧਿਰਾਂ ਵੀ ਸਰਕਾਰ ਬਣਾਉਣ ਲਈ ਲੋੜੀਂਦਾ ਸਮਰਥਨ ਹਾਸਲ ਨਹੀਂ ਕਰ ਸਕੀਆਂ। ਨੈਸ਼ਨਲ ਪਾਰਟੀ ਨੇ 40, ਏਸੀਟੀ ਨੇ 13 ਅਤੇ ਨਿਊਜ਼ੀਲੈਂਡ ਫਸਟ ਨੇ 12 ਸੀਟਾਂ ਜਿੱਤੀਆਂ ਹਨ। ਸੱਤ ਸੀਟਾਂ ਹਾਸਲ ਕਰਨ ਵਾਲੀ ਓਪਰਚਿਊਨਿਟੀ ਪਾਰਟੀ ਹੁਣ ਸਰਕਾਰ ਦੇ ਗਠਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਇਸ ਦੀ ਆਗੂ ਕਿਉਲਾਏ ਵੋਂਗ ਨੇ ਨੈਸ਼ਨਲ ਪਾਰਟੀ ਨਾਲ ਗੱਲਬਾਤ ਕਰਨ ਦੇ ਸੰਕੇਤ ਦਿੱਤੇ ਹਨ। ਜੇਕਰ ਪਾਰਟੀਆਂ ਵਿਚਕਾਰ ਸਹਿਮਤੀ ਨਾ ਬਣੀ ਤਾਂ ਦੇਸ਼ ਵਿੱਚ ਮੁੜ ਚੋਣਾਂ ਕਰਵਾਉਣ ਦੀ ਸੰਭਾਵਨਾ ਵੀ ਬਣ ਸਕਦੀ ਹੈ।







