ਸੰਗਰੂਰ/ਪੰਜਾਬ ਪੋਸਟ :
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵੱਲੋਂ ਹਾਲੇ ਸਿਫ਼ਾਰਸ਼ ਨਾ ਕੀਤੇ ਜਾਣ ਦੇ ਬਾਵਜੂਦ ਸੰਗਰੂਰ ਦੇ ਖੇਤਾਂ ਵਿੱਚ ਕਣਕ ਲਈ ਗ੍ਰੀਨ ਅਮੋਨੀਆ ਦੀ ਵਰਤੋਂ ਸਬੰਧੀ ਪ੍ਰਯੋਗ ਕੀਤੇ ਜਾ ਰਹੇ ਹਨ। ਇਸ ਜਾਂਚ ਦਾ ਮਕਸਦ ਯੂਰੀਆ ਦੇ ਬਦਲ ਵਜੋਂ ਇਸ ਦੀ ਸਮਰੱਥਾ ਅਤੇ ਫ਼ਸਲ ਦੇ ਝਾੜ ’ਤੇ ਪੈਣ ਵਾਲੇ ਪ੍ਰਭਾਵ ਦਾ ਮੁਲਾਂਕਣ ਕਰਨਾ ਹੈ। ਪੀਏਯੂ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਫ਼ਿਲਹਾਲ ਗ੍ਰੀਨ ਅਮੋਨੀਆ ਨੂੰ ਯੂਰੀਆ ਦੀ ਥਾਂ ਨਾ ਵਰਤਿਆ ਜਾਵੇ ਅਤੇ ਯੂਨੀਵਰਸਿਟੀ ਦੀਆਂ ਮੌਜੂਦਾ ਸਿਫ਼ਾਰਸ਼ਾਂ ਦੀ ਪਾਲਣਾ ਕੀਤੀ ਜਾਵੇ।







