ਬਰੈਂਪਟਨ/ਪੰਜਾਬ ਪੋਸਟ :
ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਵਾਹਨ ਚੋਰੀ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਵਿੱਚ ਪੁਲਿਸ ਨੂੰ ਸਫ਼ਲਤਾ ਮਿਲ ਰਹੀ ਹੈ। ਰਿਪੋਰਟ ਅਨੁਸਾਰ ਪਹਿਲਾਂ ਰੋਜ਼ਾਨਾ ਔਸਤ 10 ਕਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਦਰਜ ਹੁੰਦੀਆਂ ਸਨ, ਜੋ ਹੁਣ ਘਟ ਕੇ ਚਾਰ ਰਹਿ ਗਈਆਂ ਹਨ। ਪੁਲਿਸ ਵੱਲੋਂ ਚੋਰੀ ਰੋਕਣ ਲਈ ਕੀਤੀਆਂ ਕਾਰਵਾਈਆਂ, ਨਿਗਰਾਨੀ ਅਤੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਦੇ ਯਤਨਾਂ ਨੂੰ ਇਸ ਸੁਧਾਰ ਦਾ ਕਾਰਨ ਮੰਨਿਆ ਜਾ ਰਿਹਾ ਹੈ।







