ਬਿਨਾਂ ਹਿਜਾਬ ਗਾਉਣ ’ਤੇ ਈਰਾਨੀ ਗਾਇਕਾ ਅਤੇ ਟੀਮ ਦੇ ਚਾਰ ਮੈਂਬਰਾਂ ਨੂੰ 74-74 ਕੋੜੇ

Published:

Rate this post

ਤਹਿਰਾਨ/ਪੰਜਾਬ ਪੋਸਟ :

ਈਰਾਨ ਦੀ ਗਾਇਕਾ ਪਰਸਤੂ ਅਹਿਮਦੀ ਅਤੇ ਉਸ ਦੀ ਟੀਮ ਦੇ ਚਾਰ ਮੈਂਬਰਾਂ ਨੂੰ ਬਿਨਾਂ ਹਿਜਾਬ ਸੰਗੀਤ ਪੇਸ਼ਕਾਰੀ ਕਰਨ ਦੇ ਮਾਮਲੇ ਵਿੱਚ 74-74 ਕੋੜੇ ਮਾਰੇ ਗਏ ਹਨ। ਇਹ ਸਜ਼ਾ ਸੋਮਵਾਰ ਨੂੰ ਕ਼ੁਮ ਸ਼ਹਿਰ ਵਿੱਚ ਲਾਗੂ ਕੀਤੀ ਗਈ। ਮਾਮਲਾ ਦਸੰਬਰ 2024 ਵਿੱਚ ਯੂਟਿਊਬ ’ਤੇ ਜਾਰੀ ਕੀਤੀ ਗਈ ਉਸ ਪੇਸ਼ਕਾਰੀ ਨਾਲ ਜੁੜਿਆ ਹੈ, ਜਿਸ ਵਿੱਚ ਗਾਇਕਾ ਨੇ ਬਿਨਾਂ ਹਿਜਾਬ ਪੁਰਸ਼ ਸੰਗੀਤਕਾਰਾਂ ਨਾਲ ਗੀਤ ਗਾਇਆ ਸੀ। ਅਦਾਲਤ ਨੇ ਪੰਜਾਂ ਨੂੰ ਦੋ ਸਾਲ ਲਈ ਸੰਗੀਤਕ ਤੇ ਕਲਾਤਮਕ ਸਰਗਰਮੀਆਂ ਕਰਨ ਅਤੇ ਵਿਦੇਸ਼ ਜਾਣ ’ਤੇ ਵੀ ਪਾਬੰਦੀ ਲਗਾਈ ਹੈ। ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਇਸ ਸਜ਼ਾ ਦੀ ਨਿੰਦਾ ਕਰਦਿਆਂ ਇਸ ਨੂੰ ਤਸ਼ੱਦਦ ਕਰਾਰ ਦਿੱਤਾ ਹੈ।

Read News Paper

Related articles

spot_img

Recent articles

spot_img