ਐਂਥਰੋਪਿਕ ’ਚ 26 ਅਰਬ ਡਾਲਰ ਲਾਉਣਗੀਆਂ ਸੱਤ ਦਿੱਗਜ ਕੰਪਨੀਆਂ

Published:

Rate this post

ਸੈਨ ਫਰਾਂਸਿਸਕੋ/ਪੰਜਾਬ ਪੋਸਟ :

ਨਕਲੀ ਬੁੱਧੀ ਦੇ ਖੇਤਰ ਦੀ ਕੰਪਨੀ ਐਂਥਰੋਪਿਕ ਨੂੰ ਸੱਤ ਵੱਡੀਆਂ ਤਕਨਾਲੋਜੀ ਕੰਪਨੀਆਂ ਵੱਲੋਂ 26 ਅਰਬ ਡਾਲਰ ਦਾ ਨਿਵੇਸ਼ ਮਿਲੇਗਾ। ਇਸ ਸਮੂਹ ਵਿੱਚ ਗੂਗਲ, ਐਨਵੀਡੀਆ, ਮਾਈਕ੍ਰੋਸਾਫਟ, ਏਐੱਮਡੀ, ਬ੍ਰਾਡਕਾਮ, ਮਾਈਕ੍ਰੋਨ ਅਤੇ ਟੀਐੱਸਐੱਮਸੀ ਸ਼ਾਮਲ ਹਨ। ਇਹ ਨਿਵੇਸ਼ ਕੰਪਨੀ ਦੇ ਪ੍ਰਸਤਾਵਿਤ ਸ਼ੇਅਰ ਬਾਜ਼ਾਰ ਵਿੱਚ ਦਾਖ਼ਲੇ ਦੇ ਨਾਲ ਨਿੱਜੀ ਸ਼ੇਅਰ ਵਿਕਰੀ ਰਾਹੀਂ ਕੀਤਾ ਜਾਵੇਗਾ।

ਐਂਥਰੋਪਿਕ ਦੇ ਨਵੇਂ ਦਸਤਾਵੇਜ਼ਾਂ ਮੁਤਾਬਕ, ਕੰਪਨੀ ਦੀ ਆਈਪੀਓ ਰਾਹੀਂ 64.4 ਅਰਬ ਡਾਲਰ ਤੱਕ ਜੁਟਾਉਣ ਦੀ ਯੋਜਨਾ ਹੈ। ਨਿੱਜੀ ਨਿਵੇਸ਼ ਸਮੇਤ ਕੁੱਲ ਰਕਮ 90.4 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ। ਐਂਥਰੋਪਿਕ ‘ਕਲੌਡ’ ਨਾਂ ਦਾ ਨਕਲੀ ਬੁੱਧੀ ਸਹਾਇਕ ਤਿਆਰ ਕਰਦੀ ਹੈ।

Read News Paper

Related articles

spot_img

Recent articles

spot_img