ਕੈਨੇਡਾ ਦੇ ਹਵਾਈ ਅੱਡਿਆਂ ਦੀ ਸੁਰੱਖਿਆ ’ਤੇ ਸਵਾਲ, ਅਪਰਾਧਿਕ ਰਿਕਾਰਡ ਵਾਲੇ 6,989 ਮੁਲਾਜ਼ਮਾਂ ਨੂੰ ਮਿਲੀ ਮਨਜ਼ੂਰੀ

Published:

Rate this post

ਟੋਰਾਂਟੋ/ਪੰਜਾਬ ਪੋਸਟ :

ਕੈਨੇਡਾ ਦੇ ਹਵਾਈ ਅੱਡਿਆਂ ਦੀ ਸੁਰੱਖਿਆ ਪ੍ਰਣਾਲੀ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਟਰਾਂਸਪੋਰਟ ਕੈਨੇਡਾ ਨੇ ਪਿਛਲੇ ਪੰਜ ਸਾਲਾਂ ਦੌਰਾਨ ਅਪਰਾਧਿਕ ਰਿਕਾਰਡ ਵਾਲੇ 6,989 ਮੁਲਾਜ਼ਮਾਂ ਨੂੰ ਸੁਰੱਖਿਆ ਮਨਜ਼ੂਰੀ ਦਿੱਤੀ ਸੀ, ਜੋ ਕੁੱਲ ਮਨਜ਼ੂਰਸ਼ੁਦਾ ਮਨਜ਼ੂਰੀਆਂ ਦਾ ਲਗਭਗ ਚਾਰ ਫ਼ੀਸਦੀ ਹੈ। ਇਸੇ ਸਮੇਂ ਦੌਰਾਨ 276 ਅਰਜ਼ੀਆਂ ਰੱਦ ਅਤੇ 71 ਸੁਰੱਖਿਆ ਮਨਜ਼ੂਰੀਆਂ ਵਾਪਸ ਲਈਆਂ ਗਈਆਂ। ਰਿਪੋਰਟ ਸਾਹਮਣੇ ਆਉਣ ਮਗਰੋਂ ਟਰਾਂਸਪੋਰਟ ਮੰਤਰੀ ਸਟੀਵਨ ਮੈਕਿਨਨ ਨੇ ਸੁਰੱਖਿਆ ਜਾਂਚ ਦੇ ਨਿਯਮ ਹੋਰ ਸਖ਼ਤ ਕਰਨ ਦੀ ਗੱਲ ਕਹੀ ਹੈ। ਹਾਲਾਂਕਿ ਸਰਕਾਰ ਅਨੁਸਾਰ ਸਿਰਫ਼ ਅਪਰਾਧਿਕ ਰਿਕਾਰਡ ਹੋਣਾ ਕਿਸੇ ਵਿਅਕਤੀ ਨੂੰ ਆਪਣੇ ਆਪ ਸੁਰੱਖਿਆ ਲਈ ਖ਼ਤਰਾ ਸਾਬਤ ਨਹੀਂ ਕਰਦਾ ਅਤੇ ਹਰ ਅਰਜ਼ੀ ਦੀ ਵੱਖਰੇ ਤੌਰ ’ਤੇ ਜਾਂਚ ਕੀਤੀ ਜਾਂਦੀ ਹੈ।

Read News Paper

Related articles

spot_img

Recent articles

spot_img