ਟਰੰਪ ਅਤੇ ਮੋਦੀ ਆਪਸੀ ਸਬੰਧਾਂ ਜ਼ਰੀਏ ਰੂਸੀ ਤੇਲ ਅਤੇ ਟੈਰਿਫ ਵਿਵਾਦ ਨੂੰ ਹੱਲ ਕਰ ਲੈਣਗੇ: ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਪੀਟਰ ਨਾਵਰੋ ਦਾ ਵੱਡਾ ਬਿਆਨ

Published:

Rate this post

ਵਾਸ਼ਿੰਗਟਨ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਪਸੀ ਸਬੰਧਾਂ ਨੂੰ ਲੈ ਕੇ ਵ੍ਹਾਈਟ ਹਾਊਸ ਵੱਲੋਂ ਅਹਿਮ ਬਿਆਨ ਸਾਹਮਣੇ ਆਇਆ ਹੈ। ਵ੍ਹਾਈਟ ਹਾਊਸ ਦੇ ਵਪਾਰਕ ਸਲਾਹਕਾਰ ਪੀਟਰ ਨਾਵਰੋ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਕਾਰ ਬੇਹੱਦ ਮਜ਼ਬੂਤ ਕੰਮਕਾਜੀ ਰਿਸ਼ਤੇ ਹਨ ਅਤੇ ਉਹ ਰੂਸੀ ਤੇਲ ਦੀ ਖ਼ਰੀਦ ਨੂੰ ਲੈ ਕੇ ਪੈਦਾ ਹੋਏ ਟੈਰਿਫ ਵਿਵਾਦ ਨੂੰ ਆਪਸ ਵਿੱਚ ਗੱਲਬਾਤ ਰਾਹੀਂ ਹੱਲ ਕਰ ਲੈਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕੀ ਸੈਨੇਟ ਵੱਲੋਂ ਹਾਲ ਹੀ ਵਿੱਚ ਇੱਕ ਬਿੱਲ ਪਾਸ ਕੀਤਾ ਗਿਆ ਹੈ, ਜਿਸ ਵਿੱਚ ਰੂਸੀ ਤੇਲ ਅਤੇ ਗੈਸ ਦੇ ਚੋਟੀ ਦੇ ਪੰਜ ਖ਼ਰੀਦਦਾਰ ਦੇਸ਼ਾਂ ਉੱਤੇ 100 ਫੀਸਦੀ ਤੱਕ ਦੇ ਭਾਰੀ ਟੈਰਿਫ (ਆਯਾਤ ਡਿਊਟੀ) ਲਗਾਉਣ ਦਾ ਅਧਿਕਾਰ ਅਮਰੀਕੀ ਰਾਸ਼ਟਰਪਤੀ ਨੂੰ ਦਿੱਤਾ ਗਿਆ ਹੈ। ਇਸ ਬਿੱਲ ਦੇ ਮੱਦੇਨਜ਼ਰ ਭਾਰਤ ਵੱਲੋਂ ਰੂਸ ਤੋਂ ਕੀਤੀ ਜਾ ਰਹੀ ਕੱਚੇ ਤੇਲ ਦੀ ਖ਼ਰੀਦ ਨੂੰ ਲੈ ਕੇ ਅਮਰੀਕੀ ਪ੍ਰਸ਼ਾਸਨ ਵਿੱਚ ਚਰਚਾ ਛਿੜੀ ਹੋਈ ਹੈ।
ਇਸ ਮਾਮਲੇ ’ਤੇ ਗੱਲ ਕਰਦਿਆਂ ਪੀਟਰ ਨਾਵਰੋ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਦੇ ਨੇਤਾਵਾਂ ਦੇ ਆਪਸੀ ਸਬੰਧ ਇੰਨੇ ਪਰਿਪੱਕ ਹਨ ਕਿ ਉਹ ਇਸ ਮਸਲੇ ਦਾ ਸੁਲ੍ਹਾ-ਸਫ਼ਾਈ ਨਾਲ ਰਾਹ ਲੱਭ ਲੈਣਗੇ। ਹਾਲਾਂਕਿ ਉਨ੍ਹਾਂ ਨੇ ਇਹ ਵੀ ਦੁਹਰਾਇਆ ਕਿ ਯੂਕਰੇਨ ਯੁੱਧ ਤੋਂ ਬਾਅਦ ਭਾਰਤ ਵੱਲੋਂ ਰੂਸੀ ਤੇਲ ਦੀ ਕੀਤੀ ਗਈ ਖ਼ਰੀਦ ਨੇ ਮਾਸਕੋ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕੀਤਾ ਹੈ, ਪਰ ਨਾਲ ਹੀ ਉਨ੍ਹਾਂ ਭਰੋਸਾ ਜਤਾਇਆ ਕਿ ਦੋਵਾਂ ਦੇਸ਼ਾਂ ਦੀ ਲੀਡਰਸ਼ਿਪ ਇਸ ਕੂਟਨੀਤਕ ਮੁੱਦੇ ਨੂੰ ਸੁਲਝਾਉਣ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ।

Read News Paper

Related articles

spot_img

Recent articles

spot_img