ਡੈਮੋਕ੍ਰੇਟਿਕ ਜਿੱਤ ਮਗਰੋਂ ਕੈਨੇਡਾ ਨੂੰ ਅਮਰੀਕੀ ਟੈਰਿਫ਼ਾਂ ਤੋਂ ਰਾਹਤ ਦੀ ਆਸ

Published:

Rate this post

ਵਿਨੀਪੈਗ/ਪੰਜਾਬ ਪੋਸਟ :

ਅਮਰੀਕੀ ਮੱਧਕਾਲੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਜਿੱਤ ਤੋਂ ਬਾਅਦ ਕੈਨੇਡਾ ਨੂੰ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਤਣਾਅ ਘਟਣ ਦੀ ਉਮੀਦ ਹੈ। ਡੈਮੋਕ੍ਰੇਟਿਕ ਆਗੂ ਜੈਮੀ ਰਾਸਕਿਨ ਨੇ ਸੰਕੇਤ ਦਿੱਤਾ ਹੈ ਕਿ ਜਨਵਰੀ ਵਿੱਚ ਨਵੀਂ ਕਾਂਗਰਸ ਦੇ ਕੰਮ ਸੰਭਾਲਣ ਤੋਂ ਬਾਅਦ ਪਹਿਲੇ 100 ਦਿਨਾਂ ਦੌਰਾਨ ਕੈਨੇਡਾ ਸਮੇਤ ਸਹਿਯੋਗੀ ਦੇਸ਼ਾਂ ’ਤੇ ਲੱਗੇ ਟੈਰਿਫ਼ ਹਟਾਉਣ ਲਈ ਕਦਮ ਚੁੱਕੇ ਜਾ ਸਕਦੇ ਹਨ।

ਹਾਲਾਂਕਿ ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਲੇਬਲਾਂਕ ਨੇ ਸਪੱਸ਼ਟ ਕੀਤਾ ਹੈ ਕਿ ਚੋਣ ਨਤੀਜਿਆਂ ਦੇ ਬਾਵਜੂਦ ਫ਼ਿਲਹਾਲ ਅਮਰੀਕਾ ਨਾਲ ਗੱਲਬਾਤ ਦੀ ਰਣਨੀਤੀ ਨਹੀਂ ਬਦਲੇਗੀ। ਟੈਰਿਫ਼ਾਂ ਵਿੱਚ ਕਟੌਤੀ ਲਈ ਵ੍ਹਾਈਟ ਹਾਊਸ ਦੀ ਸਹਿਮਤੀ ਵੀ ਅਹਿਮ ਹੋਵੇਗੀ, ਕਿਉਂਕਿ ਰਾਸ਼ਟਰਪਤੀ ਡੋਨਲਡ ਟਰੰਪ ਕੋਲ ਬਿੱਲਾਂ ਨੂੰ ਵੀਟੋ ਕਰਨ ਦਾ ਅਧਿਕਾਰ ਹੈ।

Read News Paper

Related articles

spot_img

Recent articles

spot_img