ਤੇਲ ਸੰਕਟ ਦੌਰਾਨ ਭਾਰਤ ਦੀ ਆਰਥਿਕਤਾ ਬਚਾਉਣ ਲਈ ਮੋਦੀ ਦੀ ਨੀਤੀ ਦੀ ਸੰਯੁਕਤ ਰਾਸ਼ਟਰ ਵੱਲੋਂ ਸ਼ਲਾਘਾ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ

ਸੰਯੁਕਤ ਰਾਸ਼ਟਰ ਦੇ ਜਲਵਾਯੂ ਪਰਿਵਰਤਨ ਵਿਭਾਗ ਦੇ ਕਾਰਜਕਾਰੀ ਸਕੱਤਰ ਸਾਈਮਨ ਸਟੀਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਫ਼ ਊਰਜਾ ਨੀਤੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਪਿਛਲੇ ਇੱਕ ਦਹਾਕੇ ਦੌਰਾਨ ਸਾਫ਼ ਊਰਜਾ ਦੇ ਖੇਤਰ ਵਿੱਚ ਕੀਤੇ ਨਿਵੇਸ਼ ਨੇ ਕੌਮਾਂਤਰੀ ਤੇਲ ਕੀਮਤਾਂ ਦੇ ਸੰਕਟ ਦੌਰਾਨ ਅਰਥਚਾਰੇ ਨੂੰ ਮਜ਼ਬੂਤੀ ਦਿੱਤੀ ਹੈ। ਤੁਰਕੀ ਦੇ ਅੰਤਾਲਿਆ ਵਿੱਚ ਚੱਲ ਰਹੇ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਦੌਰਾਨ ਉਨ੍ਹਾਂ ਭਾਰਤ ਦੇ ‘ਗ੍ਰੀਨ ਐਨਰਜੀ ਕੌਰੀਡੋਰ’ ਪ੍ਰਾਜੈਕਟ ਨੂੰ ਇਤਿਹਾਸਕ ਕਦਮ ਦੱਸਿਆ। ਸਟੀਲ ਅਨੁਸਾਰ ਸਾਫ਼ ਊਰਜਾ ਅਤੇ ਬਿਜਲੀਕਰਨ ਨਾਲ ਦੇਸ਼ਾਂ ਦੀ ਤੇਲ ’ਤੇ ਨਿਰਭਰਤਾ ਘਟਦੀ ਹੈ ਅਤੇ ਮਹਿੰਗਾਈ ਦੇ ਪ੍ਰਭਾਵ ਤੋਂ ਬਚਾਅ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੁਨੀਆ ਦੀ 75 ਫ਼ੀਸਦੀ ਊਰਜਾ ਮੰਗ ਦਾ ਬਿਜਲੀਕਰਨ ਮੌਜੂਦਾ ਤਕਨੀਕ ਨਾਲ ਸੰਭਵ ਹੈ।

Read News Paper

Related articles

spot_img

Recent articles

spot_img