ਕਿਊਬਿਕ/ਪੰਜਾਬ ਪੋਸਟ
ਕੈਨੇਡਾ ਦੇ ਕਿਊਬਿਕ ਸੂਬੇ ਦੇ ਸੇਂਟ-ਜੌਰਜ ਸ਼ਹਿਰ ਵਿੱਚ ਹਵਾਈ ਕਰਤੱਬਾਂ ਵਾਲੀ ਉਡਾਣ ਤੋਂ ਬਾਅਦ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਪਾਇਲਟ ਦੀ ਮੌਤ ਹੋ ਗਈ। ਇਹ ਜਹਾਜ਼ 11 ਨਵੰਬਰ ਨੂੰ ‘ਰੀਮੈਂਬਰੈਂਸ ਡੇਅ’ ਸਮਾਗਮ ਦੌਰਾਨ ਹੋਰ ਪੰਜ ਜਹਾਜ਼ਾਂ ਨਾਲ ਹਵਾਈ ਪ੍ਰਦਰਸ਼ਨ ਵਿੱਚ ਸ਼ਾਮਲ ਹੋਇਆ ਸੀ। ਹਾਦਸਾ ਸਥਾਨਕ ਹਵਾਈ ਅੱਡੇ ਨੇੜੇ ਜੰਗਲੀ ਖੇਤਰ ਵਿੱਚ ਵਾਪਰਿਆ। ਮ੍ਰਿਤਕ ਪਾਇਲਟ ਦੀ ਪਛਾਣ ਡੈਨੀਅਲ ਪੇਰੈਂਟ ਵਜੋਂ ਹੋਈ ਹੈ, ਜੋ 60 ਸਾਲ ਤੋਂ ਵੱਧ ਉਮਰ ਦਾ ਸੀ। ਹਾਦਸੇ ਸਮੇਂ ਜਹਾਜ਼ ਵਿੱਚ ਉਹ ਇਕੱਲਾ ਸੀ। ਕੈਨੇਡਾ ਦੇ ਆਵਾਜਾਈ ਸੁਰੱਖਿਆ ਬੋਰਡ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਅਨੁਸਾਰ ਹਾਦਸੇ ਦਾ ਅਸਲ ਕਾਰਨ ਹਾਲੇ ਸਪੱਸ਼ਟ ਨਹੀਂ ਹੋ ਸਕਿਆ।







