ਮੁਆਵਜ਼ਾ ਨਾ ਮਿਲਣ ਦੇ ਵਿਵਾਦ ’ਚ ਚੀਨ ’ਚ ਸਰਕਾਰੀ ਇਮਾਰਤ ’ਤੇ ਬੁਲਡੋਜ਼ਰ ਚੜ੍ਹਾਇਆ

Published:

Rate this post

ਸ਼ਿਆਨ/ਪੰਜਾਬ ਪੋਸਟ :

ਚੀਨ ਦੇ ਸ਼ਾਂਕਸੀ ਸੂਬੇ ਵਿੱਚ ਇੱਕ ਵਿਅਕਤੀ ਨੇ ਕਥਿਤ ਤੌਰ ’ਤੇ ਮੁਆਵਜ਼ੇ ਦੀ ਅਦਾਇਗੀ ਨਾ ਹੋਣ ਦੇ ਰੋਸ ਵਿੱਚ ਸਰਕਾਰੀ ਸੇਵਾ ਕੇਂਦਰ ਦੀ ਇਮਾਰਤ ’ਤੇ ਬੁਲਡੋਜ਼ਰ ਚਲਾ ਦਿੱਤਾ। ਇਸ ਘਟਨਾ ਵਿੱਚ ਇਮਾਰਤ ਦਾ ਮੁੱਖ ਦਰਵਾਜ਼ਾ ਅਤੇ ਕੰਪਲੈਕਸ ਦੇ ਕਈ ਹਿੱਸੇ ਨੁਕਸਾਨੇ ਗਏ। ਪੁਲੀਸ ਨੇ 47 ਸਾਲਾ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਘਟਨਾ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਹਾਲਾਂਕਿ, ਅਧਿਕਾਰੀਆਂ ਨੇ ਹਮਲੇ ਦੇ ਅਸਲ ਕਾਰਨ ਦੀ ਅਜੇ ਪੁਸ਼ਟੀ ਨਹੀਂ ਕੀਤੀ।

Read News Paper

Related articles

spot_img

Recent articles

spot_img