ਅਹਿਮਦਾਬਾਦ/ਪੰਜਾਬ ਪੋਸਟ
ਗੁਆਂਢੀ ਦੇਸ਼ ਚੀਨ ਵਿੱਚ ਫੈਲੇ ‘ਹਿਊਮਨ ਮੈਟਾਪਨੀਓਮੋਵਾਇਰਸ’ (ਐਚਐਮਪੀਵੀ) ਨਾਲ ਪੀੜਤ ਮਰੀਜ਼ ਦਾ ਮਾਮਲਾ ਗੁਜਰਾਤ ਦੇ ਅਹਿਮਦਾਬਾਦ ’ਚ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅਹਿਮਦਾਬਾਦ ਦੇ ਚਾਂਦਖੇੜਾ ਇਲਾਕੇ ਦੇ ਇਕ ਨਿਜੀ ਹਸਪਤਾਲ ਵਿਚ ਦੋ ਸਾਲ ਦੇ ਬੱਚੇ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਬੱਚੇ ਵਿਚ ਐਚਐਮਪੀਵੀ ਵਾਇਰਸ ਦੇ ਲੱਛਣ ਪਾਏ ਗਏ ਹਨ। ਭਾਰਤ ਵਿਚ ਹੁਣ ਤਕ ਐਚਐਮਪੀਵੀ ਵਾਇਰਸ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ ਦੋ ਮਾਮਲੇ ਕਰਨਾਟਕ ਵਿਚ ਸਾਹਮਣੇ ਆਏ ਹਨ ਅਤੇ ਹੁਣ ਇਕ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ ਹੈ। ਬੱਚੇ ਵਿਚ ਜ਼ੁਕਾਮ ਅਤੇ ਬੁਖ਼ਾਰ ਦੇ ਲੱਛਣ ਹਨ। ਪ੍ਰਾਈਵੇਟ ਹਸਪਤਾਲ ਦੀ ਲੈਬ ਅਨੁਸਾਰ ਬੱਚੇ ਦੀ ਐਚਐਮਵੀਪੀ ਰਿਪੋਰਟ ਪਾਜ਼ੇਟਿਵ ਆਈ ਹੈ। ਬੱਚਾ ਮੋਡਾਸਾ ਨੇੜਲੇ ਪਿੰਡ ਦਾ ਰਹਿਣ ਵਾਲਾ ਹੈ। ਗੁਜਰਾਤ ਸਰਕਾਰ ਦੇ ਸਿਹਤ ਵਿਭਾਗ ਨੇ ਅੱਜ ਚੀਨ ਵਿਚ ਫੈਲੇ ਐਚਐਮਪੀਵੀ ਵਾਇਰਸ ਨੂੰ ਲੈ ਕੇ ਇਕ ਸਿਹਤ ਸਲਾਹ ਜਾਰੀ ਕੀਤੀ ਹੈ। ਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਸੂਬੇ ਦੇ ਲੋਕਾਂ ਨੂੰ ਖੰਘ ਜਾਂ ਛਿੱਕ ਆਉਣ ’ਤੇ ਅਪਣੇ ਮੂੰਹ ਅਤੇ ਨੱਕ ਨੂੰ ਰੁਮਾਲ ਨਾਲ ਢੱਕਣ ਦੀ ਸਲਾਹ ਦਿਤੀ ਹੈ।
ਚੀਨ ਵਾਲੇ ਵਾਇਰਸ ਦਾ ਹੁਣ ਗੁਜਰਾਤ ਸੂਬੇ ‘ਚ ਵੀ ਮਾਮਲਾ ਮਿਲਣ ਮਗਰੋਂ ਚੌਕਸੀ ਵਧਾਈ ਗਈ

Published:






