ਸ਼ਰਨਾਰਥੀਆਂ ਦੀ ਸਿਹਤ ਸੰਭਾਲ ’ਤੇ ਵਧਦੇ ਖ਼ਰਚੇ ਨੇ ਕੈਨੇਡਾ ’ਚ ਛੇੜੀ ਬਹਿਸ

Published:

Rate this post

ਵਿੰਨੀਪੈੱਗ/ਪੰਜਾਬ ਪੋਸਟ :

ਕੈਨੇਡਾ ਵਿੱਚ ਸ਼ਰਨਾਰਥੀਆਂ ਨੂੰ ਸਿਹਤ ਸਹੂਲਤਾਂ ਦੇਣ ’ਤੇ ਹੋ ਰਹੇ ਵਧਦੇ ਖ਼ਰਚੇ ਨੂੰ ਲੈ ਕੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ‘ਇੰਟਰਿਮ ਫੈਡਰਲ ਹੈਲਥ ਪ੍ਰੋਗਰਾਮ’ ਤਹਿਤ ਸਰਕਾਰ ਰੋਜ਼ਾਨਾ ਲਗਭਗ 22 ਲੱਖ ਡਾਲਰ ਖ਼ਰਚ ਕਰ ਰਹੀ ਹੈ। ਸੰਸਦੀ ਬਜਟ ਦਫ਼ਤਰ ਮੁਤਾਬਕ, 2025-26 ਵਿੱਚ ਇਸ ਪ੍ਰੋਗਰਾਮ ਦਾ ਖ਼ਰਚ ਲਗਭਗ ਇੱਕ ਅਰਬ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਖ਼ਰਚੇ ਨੂੰ ਕਾਬੂ ਕਰਨ ਲਈ ਮਈ 2026 ਤੋਂ ਨਵੇਂ ਨਿਯਮ ਲਾਗੂ ਕੀਤੇ ਗਏ ਹਨ, ਜਿਨ੍ਹਾਂ ਤਹਿਤ ਸ਼ਰਨਾਰਥੀਆਂ ਨੂੰ ਦਵਾਈਆਂ ਲਈ ਚਾਰ ਡਾਲਰ ਅਤੇ ਹੋਰ ਸਹਾਇਕ ਸਿਹਤ ਸੇਵਾਵਾਂ ਲਈ 30 ਫ਼ੀਸਦੀ ਰਕਮ ਖ਼ੁਦ ਦੇਣੀ ਪੈਂਦੀ ਹੈ। ਹਾਲਾਂਕਿ ਡਾਕਟਰਾਂ ਅਤੇ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਕਮਜ਼ੋਰ ਆਰਥਿਕ ਹਾਲਤ ਵਾਲੇ ਸ਼ਰਨਾਰਥੀਆਂ ਲਈ ਇਲਾਜ ਹਾਸਲ ਕਰਨਾ ਔਖਾ ਹੋ ਸਕਦਾ ਹੈ।

Read News Paper

Related articles

spot_img

Recent articles

spot_img