ਮੱਕਾ-ਮਦੀਨਾ ਦੀ ਯਾਤਰਾ ਦੌਰਾਨ ਬੱਸ ਹਾਦਸੇ ਦਾ ਸ਼ਿਕਾਰ 42 ਭਾਰਤੀ ਨਾਗਰਿਕਾਂ ਦੀ ਮੌਤ ਦਾ ਖਦਸ਼ਾ

Published:

Rate this post

ਰਿਆਧ/ਪੰਜਾਬ ਪੋਸਟ
ਇੱਕ ਬਹੁਤ ਦੁਖਦਾਈ ਘਟਨਾਕ੍ਰਮ ਤਹਿਤ ਅੱਜ ਸਾਊਦੀ ਅਰਬ ਸਵੇਰੇ ਮੱਕਾ ਤੋਂ ਮਦੀਨਾ ਜਾ ਰਹੀ ਬੱਸ ਤੇ ਡੀਜ਼ਲ ਵਾਲੇ ਟੈਂਕਰ ਵਿਚਾਲੇ ਹੋਈ ਟੱਕਰ ਵਿਚ ਭਾਰਤ ਦੇ ਹੈਦਰਾਬਾਦ ਨਾਲ ਸਬੰਧਤ ਘੱਟੋ ਘੱਟ 42 ਉਮਰਾਹ ਸ਼ਰਧਾਲੂਆਂ ਦੀ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਹਾਦਸਾ ਭਾਰਤੀ ਸਮੇਂ ਮੁਤਾਬਕ ਤੜਕੇ ਡੇਢ ਵਜੇ ਦੇ ਕਰੀਬ ਮੁਫ਼ਰੀਹਾਟ ਇਲਾਕੇ ਵਿਚ ਹੋਇਆ। ਇਸ ਬੱਸ ’ਤੇ ਕੁੱਲ 43 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚੋਂ ਇੱਕ ਹੀ ਬਚਿਆ ਦੱਸਿਆ ਜਾਂਦਾ ਹੈ ਅਤੇ ਉਹ ਇਸ ਵੇਲੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਇਹ ਸ਼ਰਧਾਲੂ ਹੈਦਰਾਬਾਦ ਅਧਾਰਿਤ ਸਮੂਹ ਦਾ ਹਿੱਸਾ ਸਨ, ਜਿਸ ਵਿਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਸਨ। ਤਿਲੰਗਾਨਾ ਦੇ ਮੁੱਖ ਮੰਤਰੀ ਏ.ਰੇਵੰਤ ਰੈੱਡੀ ਨੇ ਹਾਦਸੇ ਵਿਚ ਗਈਆਂ ਜਾਨਾਂ ਲਈ ਸੰਵੇਦਨਾ ਜ਼ਾਹਿਰ ਕਰਦਿਆਂ ਮੁੱਖ ਸਕੱਤਰ ਕੇ.ਰਾਮਾਕ੍ਰਿਸ਼ਨਾ ਰਾਓ ਤੇ ਡੀਜੀਪੀ ਸ਼ਿਵਧਰ ਰੈੱਡ ਨੂੰ ਪੀੜਤਾਂ ਬਾਰੇ ਫੌਰੀ ਵੇਰਵੇ ਇਕੱਤਰ ਕਰਨ ਤੇ ਇਹ ਤਸਦੀਕ ਕਰਨ ਲਈ ਕਿਹਾ ਕਿ ਪੀੜਤਾਂ ਵਿਚੋਂ ਕਿੰਨੇ ਵਿਅਕਤੀ ਸੂਬੇ ਨਾਲ ਸਬੰਧਤ ਹਨ। ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਵੀ ਹਾਦਸੇ ’ਤੇ ਦੁੱਖ ਜਤਾਇਆ ਹੈ।

Read News Paper

Related articles

spot_img

Recent articles

spot_img