ਅਮਰੀਕਾ ’ਚ ਸਿੱਖਾਂ ਖਿਲਾਫ਼ ਗਲਤ ਬੋਲਣ ਅਤੇ ਧਮਕੀਆਂ ਦੇਣ ਵਾਲੇ ਨੂੰ 26 ਮਹੀਨੇ ਦੀ ਸਜ਼ਾ ਹੋਈ

Published:

Rate this post

ਡੈਲਾਸ/ਪੰਜਾਬ ਪੋਸਟ

ਅਮਰੀਕਾ ਦੇ ਡੈਲਾਸ ਕਾਊਂਟੀ ਦੇ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਸੰਘੀ ਨਫ਼ਰਤੀ ਅਪਰਾਧ ਕਰਨ ਅਤੇ ਨਿਊਜਰਸੀ ਵਿਚ ਇਕ ਸਿੱਖ ਗੈਰ-ਲਾਭਕਾਰੀ ਸੰਗਠਨ ਦੇ ਕਰਮਚਾਰੀਆਂ ਸਮੇਤ ਵਿਅਕਤੀਆਂ ਨੂੰ ਉਨ੍ਹਾਂ ਦੇ ਧਰਮ ਦੇ ਅਧਾਰ ’ਤੇ ਹਿੰਸਕ ਅੰਤਰਰਾਜੀ ਧਮਕੀਆਂ ਦੇਣ ਦੇ ਦੋਸ਼ ਵਿਚ 26 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਦਾ ਐਲਾਨ ਨਿਆਂ ਵਿਭਾਗ ਦੇ ਸਿਵਲ ਰਾਈਟਸ ਡਿਵੀਜ਼ਨ ਦੇ ਸਹਾਇਕ ਅਟਾਰਨੀ ਜਨਰਲ ਹਰਮੀਤ ਢਿੱਲੋਂ ਅਤੇ ਨਿਊਜਰਸੀ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਅਲੀਨਾ ਹੱਬਾ ਨੇ ਕੀਤਾ। ਟੈਕਸਾਸ ਦੇ ਡੱਲਾਸ ਦੇ ਰਹਿਣ ਵਾਲੇ 49 ਸਾਲ ਦੇ ਭੂਸ਼ਣ ਅਥਾਲੇ ਨੇ ਇਸ ਤੋਂ ਪਹਿਲਾਂ ਕੈਮਡੇਨ ਸੰਘੀ ਅਦਾਲਤ ਵਿਚ ਅਮਰੀਕੀ ਜ਼ਿਲ੍ਹਾ ਜੱਜ ਐਡਵਰਡ ਐਸ ਕੀਲ ਦੇ ਸਾਹਮਣੇ ਅਪਣਾ ਦੋਸ਼ ਕਬੂਲ ਕਰ ਲਿਆ ਸੀ। ਉਸ ’ਤੇ ਖਤਰਨਾਕ ਹਥਿਆਰ ਦੀ ਧਮਕੀ ਰਾਹੀਂ ਸੰਘੀ ਸੁਰੱਖਿਅਤ ਗਤੀਵਿਧੀਆਂ ’ਚ ਦਖਲਅੰਦਾਜ਼ੀ ਕਰਨ ਅਤੇ ਕਿਸੇ ਹੋਰ ਵਿਅਕਤੀ ਨੂੰ ਜ਼ਖਮੀ ਕਰਨ ਲਈ ਅੰਤਰਰਾਜੀ ਧਮਕੀ ਫੈਲਾਉਣ ਦਾ ਦੋਸ਼ ਲਗਾਇਆ ਗਿਆ ਸੀ। ਜੇਲ ਦੀ ਸਜ਼ਾ ਤੋਂ ਇਲਾਵਾ, ਜੱਜ ਕੀਲ ਨੇ ਅਥਾਲੇ ਨੂੰ ਤਿੰਨ ਸਾਲ ਦੀ ਨਿਗਰਾਨੀ ਹੇਠ ਰਿਹਾਈ ਦੀ ਸਜ਼ਾ ਸੁਣਾਈ ਅਤੇ ਉਸ ਨੂੰ ਚੇਤਾਵਨੀ ਦਿਤੀ ਕਿ ਉਹ ਅਪਣੇ ਅਪਰਾਧਾਂ ਦੇ ਕਿਸੇ ਵੀ ਪੀੜਤ ਨਾਲ ਸੰਪਰਕ ਨਾ ਕਰੇ।

Read News Paper

Related articles

spot_img

Recent articles

spot_img