ਸਾਨ ਫਰਾਂਸਿਸਕੋ/ਪੰਜਾਬ ਪੋਸਟ
ਅਮਰੀਕਾ ਦੇ ਉੱਘੇ ਕਾਰੋਬਾਰੀ, ਸਮਾਜ ਸੇਵੀ ਅਤੇ ‘ਵੰਨ ਬੀਟ ਗਰੁੱਪ’ ਜ਼ਰੀਏ ਸਿੱਖਿਆ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਬਹਾਦਰ ਸਿੰਘ ਅਤੇ ਪਰਵਿੰਦਰ ਕੌਰ ਦੇ ਪੁੱਤਰ ਅੰਮਿ੍ਰਤ ਸਿੰਘ ਦੀ ਮੰਗਣੀ ਦੀ ਰਸਮ ਬੀਤੇ ਦਿਨ ਕੈਲੀਫੋਰਨੀਆ ਦੇ ਨਾਮੀ ਕਾਰੋਬਾਰੀ ਅਤੇ ਚੰਦੀ ਗਰੁੱਪ ਦੇ ਚੇਅਰਮੈਨ ਨਿਰਮਲ ਸਿੰਘ ਚੰਦੀ ਅਤੇ ਜਸਵਿੰਦਰ ਕੌਰ ਚੰਦੀ ਦੀ ਬੇਟੀ ਖੁਸ਼ਪ੍ਰੀਤ ਕੌਰ ਚੰਦੀ ਨਾਲ ਹੋਈ ਹੈ। ਗੁਰਦੁਆਰਾ ਸਾਹਿਬ ਟਰਲਕ ਸਾਨ ਫਰਾਂਸਿਸਕੋ ਵਿਖੇ ਉੱਘੀਆਂ ਸਖਸ਼ੀਅਤਾਂ ਦੀ ਹਾਜ਼ਰੀ ਵਿੱਚ ਇਹ ਰਸਮ ਬਿਹਤਰੀਨ ਮਾਹੌਲ ਵਿੱਚ ਮੁਕੰਮਲ ਹੋਈ। ਨਵਾਂ ਸਫਰ ਸ਼ੁਰੂ ਕਰਨ ਜਾ ਰਹੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਸੰਤ ਬਾਬਾ ਗੁਰਨਾਮ ਸਿੰਘ ਜੀ ਮਹਿੰਗਾਪੁਰ, ਉੱਤਰ ਪ੍ਰਦੇਸ਼ ਵਾਲੇ ਵਿਸ਼ੇਸ਼ ਤੌਰ ਉੱਤੇ ਪਹੁੰਚੇ।
ਇਸ ਮੌਕੇ ਦਮਦਮੀ ਟਕਸਾਲ ਤੋਂ ਬਾਬਾ ਧਰਮ ਸਿੰਘ ਜੀ, ਨਾਨਕਸਰ ਸੰਪਰਦਾਏ ਦੇ ਡਿਲ ਹਾਇ ਤੋਂ ਸੰਤ ਬਲਵਿੰਦਰ ਸਿੰਘ ਜੀ ਵੀ ਬੱਚਿਆਂ ਨੂੰ ਸੁਭ ਇੱਛਾਵਾਂ ਅਤੇ ਅਸ਼ੀਰਵਾਦ ਦੇਣ ਪਹੁੰਚੇ।
ਅਮਰੀਕਾ ਦੀ ਨਾਮਵਰ ਕਾਰੋਬਾਰੀ ਸਖਸ਼ੀਅਤ ‘ਪਿਸਤਾ ਕਿੰਗ’ ਦੇ ਨਾਂਅ ਤੋਂ ਜਾਣੇ ਜਾਂਦੇ ਰਾਜ ਕਾਹਲੋਂ ਅਤੇ ਉਨਾਂ ਦੇ ਕੁੜਮ ਅਤੇ ਕਾਰੋਬਾਰੀ ਨਛੱਤਰ ਸਿੰਘ ਚੰਦੀ, ਉੱਘੇ ਪੱਤਰਕਾਰ ਸ. ਸੁਖਪਾਲ ਸਿੰਘ ਧਨੋਆ ਵਾਸ਼ਿੰਗਟਨ ਡੀ. ਸੀ. ਅਤੇ ਕੈਲੀਫੋਰਨੀਆ ਦੀਆਂ ਕਈ ਹੋਰ ਉੱਘੀਆਂ ਸਖਸ਼ੀਅਤਾਂ ਤੋਂ ਇਲਾਵਾ ਦੋਹਾਂ ਪਰਿਵਾਰਾਂ ਦੇ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰ ਵੀ ਇਸ ਮੌਕੇ ਸ਼ਾਮਲ ਹੋਏ।
ਸੰਤ ਬਾਬਾ ਗੁਰਨਾਮ ਸਿੰਘ ਅਤੇ ਬਲਵਿੰਦਰ ਸਿੰਘ ਕੁਰਾਲੀ ਵਾਲਿਆਂ ਨੇ ਸੰਗਤ ਨੂੰ ਨਾਮ ਸਿਮਰਨ ਦੇ ਰੂਹਾਨੀ ਪ੍ਰਵਾਹ ਨਾਲ ਵੀ ਨਿਹਾਲ ਕੀਤਾ।
ਅਮਰੀਕਾ ਦੇ ਉੱਘੇ ਕਾਰੋਬਾਰੀਆਂ ਬਹਾਦਰ ਸਿੰਘ ਤੇ ਨਿਰਮਲ ਸਿੰਘ ਚੰਦੀਦੀ ਦੋਸਤੀਰਿਸ਼ਤੇਦਾਰੀ ’ਚ ਬਦਲੀ

Published:






