ਚੰਡੀਗੜ੍ਹ/ਪੰਜਾਬ ਪੋਸਟ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੱਲੋਂ ਵੀਡੀਓ ਸਾਂਝੀ ਕੀਤੇ ਜਾਣ ਮਗਰੋਂ ਕਿਹਾ ਕਿ ਹੁਣ ਕੋਈ ਸ਼ੱਕ ਨਹੀਂ ਰਿਹਾ ਕਿ ਉਸ ਨੇ ਕੋਈ ਹੋਰ ਸਟੇਸ਼ਨ ਫੜ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇ ਕੋਈ ਪਾਰਟੀ ਦੀ ਲਾਈਨ ਖ਼ਿਲਾਫ਼ ਜਾਵੇਗਾ ਤਾਂ ਉਸ ਵਿਰੁੱਧ ਕਾਰਵਾਈ ਹੋਵੇਗੀ। ਰਾਘਵ ਚੱਢਾ ਨੇ ਸਮਝੌਤਾ ਕਰ ਲਿਆ ਹੈ ਅਤੇ ਪੰਜਾਬ ਦੇ ਅਹਿਮ ਮੁੱਦਿਆਂ ਦੀ ਥਾਂ ’ਤੇ ਉਸ ਨੇ ਸੰਸਦ ’ਚ ਸਮੋਸਿਆਂ ਅਤੇ ਪੀਜ਼ਿਆਂ ਦੀ ਡਲਿਵਰੀ ਦੀ ਗੱਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਦੀ ਖ਼ਾਸ ਲਾਈਨ ਦੇ ਉਲਟ ਜੇ ਉਹ ਅਹਿਮ ਮਾਮਲਿਆਂ ’ਤੇ ਸੰਸਦ ’ਚੋਂ ਵਾਕਆਊਟ ਨਹੀਂ ਕਰਦੇ, ਪਾਰਟੀ ਵਰਕਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਉਤੇ ਗੁਜਰਾਤ ਸਰਕਾਰ ਖ਼ਿਲਾਫ਼ ਨਹੀਂ ਬੋਲਦੇ ਤਾਂ ਕਾਰਵਾਈ ਤਾਂ ਕਰਨੀ ਹੀ ਪੈਣੀ ਸੀ ਕਿਉਂਕਿ ਇਹ ਪਾਰਟੀ ਵ੍ਹਿੱਪ ਵਿਰੁੱਧ ਕਦਮ ਹੈ। ਉਂਝ ਉਨ੍ਹਾਂ ਇਹ ਵੀ ਤਰਕ ਦਿੱਤਾ ਕਿ ਸਾਰੀਆਂ ਪਾਰਟੀਆਂ ਸੰਸਦ ’ਚ ਆਪਣੇ ਨੇਤਾ ਬਦਲਦੀਆਂ ਰਹਿੰਦੀਆਂ ਹਨ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ 2014 ਤੋਂ 2019 ਦਰਮਿਆਨ ਡਾ. ਧਰਮਵੀਰ ਗਾਂਧੀ ਲੋਕ ਸਭਾ ’ਚ ਪਾਰਟੀ ਦੇ ਨੇਤਾ ਸਨ ਪਰ ਮਗਰੋਂ ਉਹ (ਮਾਨ) ਨੇਤਾ ਬਣੇ ਸਨ।
ਭਗਵੰਤ ਮਾਨ ਨੇ ਰਾਘਵ ਚੱਢਾ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀ ‘ਤੇ ਕੀਤਾ ਸਵਾਲ
Published:






