ਮੰਗਲੌਰ/ਪੰਜਾਬ ਪੋਸਟ
ਕੇਂਦਰ ਸਰਕਾਰ ਨੇ ਪਹਿਲੀ ਵਾਰ ਇਹ ਸਵੀਕਾਰ ਕੀਤਾ ਹੈ ਕਿ ਪੱਛਮੀ ਏਸ਼ੀਆ ਵਿੱਚ ਸਪਲਾਈ ਵਿੱਚ ਆ ਰਹੇ ਵਿਘਨ ਦਰਮਿਆਨ ਭਾਰਤੀ ਰਿਫਾਇਨਰਾਂ ਨੇ ਆਪਣੀ ਕੱਚੇ ਤੇਲ ਦੀਆਂ ਜ਼ਰੂਰਤਾਂ ਦਾ ਕੁਝ ਹਿੱਸਾ ਇਰਾਨ ਤੋਂ ਪ੍ਰਾਪਤ ਕੀਤਾ ਹੈ। ਇਸ ਦੇ ਨਾਲ ਹੀ ਮੰਗਲੌਰ ਵਿੱਚ ਇਰਾਨੀ ਐੱਲ.ਪੀ.ਜੀ ਦੀ ਖੇਪ ਪਹੁੰਚਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਭਾਰਤ, ਜੋ ਕਿ 40 ਤੋਂ ਵੱਧ ਦੇਸ਼ਾਂ ਤੋਂ ਕੱਚਾ ਤੇਲ ਦਰਾਮਦ ਕਰਦਾ ਹੈ, ਆਪਣੇ ਰਿਫਾਇਨਰਾਂ ਨੂੰ ਵਪਾਰਕ ਵਿਚਾਰਾਂ ਅਤੇ ਮਾਰਕੀਟ ਸਥਿਤੀਆਂ ਦੇ ਅਧਾਰ ‘ਤੇ ਤੇਲ ਸਰੋਤ ਚੁਣਨ ਦੀ ਪੂਰੀ ਖੁੱਲ੍ਹ ਦਿੰਦਾ ਹੈ। ਸਾਲ 2019 ਵਿੱਚ ਪਾਬੰਦੀਆਂ ਕਾਰਨ ਆਈਆਂ ਰੁਕਾਵਟਾਂ ਤੋਂ ਬਾਅਦ, ਲਗਪਗ ਸੱਤ ਸਾਲਾਂ ਦੇ ਵਕਫੇ ਪਿੱਛੋਂ ਇਹ ਸਰਕਾਰ ਵੱਲੋਂ ਪਹਿਲਾ ਰਸਮੀ ਸੰਕੇਤ ਹੈ ਕਿ ਇਰਾਨੀ ਕੱਚਾ ਤੇਲ ਮੁੜ ਭਾਰਤ ਦੇ ਊਰਜਾ ਭੰਡਾਰ ਵਿੱਚ ਸ਼ਾਮਲ ਹੋ ਸਕਦਾ ਹੈ। ਬਾਜ਼ਾਰਾਂ ਨੂੰ ਭਰੋਸਾ ਦਿੰਦੇ ਹੋਏ ਸਰਕਾਰ ਨੇ ਕਿਹਾ ਕਿ ਖੇਤਰ ਵਿੱਚ ਅਸਥਿਰਤਾ ਦੇ ਬਾਵਜੂਦ ਆਉਣ ਵਾਲੇ ਮਹੀਨਿਆਂ ਲਈ ਭਾਰਤ ਦੀ ਕੱਚੇ ਤੇਲ ਦੀ ਸਪਲਾਈ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਈਰਾਨ ਤੋਂ ਚੱਲ ਕੇ ਮੰਗਲੌਰ ਪਹੁੰਚਿਆ ਐੱਲਪੀਜੀ ਜਹਾਜ਼

Published:






