ਗਾਜ਼ਾ/ਪੰਜਾਬ ਪੋਸਟ
ਗਾਜ਼ਾ ਦੇ ਇਕਲੌਤੇ ਕੈਥੋਲਿਕ ਚਰਚ ‘ਤੇ ਇਜ਼ਰਾਇਲੀ ਗੋਲੇ ਨਾਲ ਹਮਲਾ ਹੋਣ ਤੋਂ ਬਾਅਦ ਚਰਚ ਦੇ ਚੋਟੀ ਦੇ ਆਗੂਆਂ ਨੇ ਗਾਜ਼ਾ ਦਾ ਦੌਰਾ ਕੀਤਾ, ਜਿਸ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ 10 ਹੋਰ ਜ਼ਖਮੀ ਹੋ ਗਏ ਸਨ। ਇਸ ਹਮਲੇ ਦੀ ਪੋਪ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿੰਦਾ ਕੀਤੀ ਸੀ ਅਤੇ ਇਜ਼ਰਾਈਲ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਸੀ ਕਿ ਇਹ ਗਲਤੀ ਸੀ। ਮਾਰਚ ਵਿਚ ਜੰਗਬੰਦੀ ਖਤਮ ਹੋਣ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਵਿਚ ਹਮਾਸ ਦੇ ਅਤਿਵਾਦੀਆਂ ਵਿਰੁਧ ਲਗਾਤਾਰ ਘਾਤਕ ਹਮਲੇ ਕੀਤੇ ਹਨ, ਜਿਸ ਵਿਚ ਅਕਸਰ ਔਰਤਾਂ ਅਤੇ ਬੱਚੇ ਮਾਰੇ ਜਾਂਦੇ ਹਨ। ਸਿਹਤ ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਦਸਿਆ ਕਿ ਰਾਤ ਭਰ ਹੋਏ ਹਮਲਿਆਂ ’ਚ 18 ਲੋਕਾਂ ਦੀ ਮੌਤ ਹੋ ਗਈ। ਵੈਟੀਕਨ ਨੇ ਕਿਹਾ ਕਿ ਪੋਪ ਲਿਓ 16ਵੇਂ ਨੇ ਸ਼ੁਕਰਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਫੋਨ ਉਤੇ ਗੱਲਬਾਤ ਦੌਰਾਨ 21 ਮਹੀਨਿਆਂ ਤੋਂ ਚੱਲ ਰਹੇ ਜੰਗ ਨੂੰ ਖਤਮ ਕਰਨ ਲਈ ਗੱਲਬਾਤ ਦੀ ਆਪਣੀ ਅਪੀਲ ਦੁਹਰਾਈ ਹੈ।






