ਭਾਰਤ ਨੂੰ ਮਿਲੀ ਸਾਲ 2030 ਦੀਆਂ ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ

Published:

Rate this post

ਗਲਾਸਗੋ/ਪੰਜਾਬ ਪੋਸਟ

ਭਾਰਤ ਨੂੰ ਕਾਮਨਵੈਲਥ ਖੇਡਾਂ 2030 ਦੀ ਮੇਜ਼ਬਾਨੀ ਮਿਲ ਗਈ ਹੈ। ਇਸ ਸਬੰਧੀ ਐਲਾਨ ਸਕਾਟਲੈਂਡ ਦੇ ਗਲਾਸਗੋ ਵਿਚ ਕਾਰਜਕਾਰੀ ਬੋਰਡ ਦੀ ਮੀਟਿੰਗ ਵਿਚ ਕੀਤਾ ਗਿਆ। ਇਨ੍ਹਾਂ ਖੇਡਾਂ ਦਾ ਮੁੱਖ ਸਮਾਗਮ ਤੇ ਮੈਚ ਅਹਿਮਦਾਬਾਦ ਵਿਚ ਹੋਣਗੇ। ਭਾਰਤ 15 ਸਾਲ ਬਾਅਦ ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਏ। ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿਚ ਸਾਲ 2010 ਵਿਚ ਇਹ ਖੇਡਾਂ ਕਰਵਾਈਆਂ ਗਈਆਂ ਸਨ। ਉਸ ਵੇਲੇ ਭਾਰਤ ਨੇ ਸੌ ਤੋਂ ਵੱਧ ਮੈਡਲ ਜਿੱਤੇ ਸਨ ਜਿਨ੍ਹਾਂ ਵਿਚ 38 ਸੋਨੇ ਦੇ ਤਗਮੇ ਸਨ। ਨਾਈਜੀਰੀਆ ਦੀ ਰਾਜਧਾਨੀ, ਅਬੂਜਾ ਵੀ ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਦੀ ਦੌੜ ਵਿੱਚ ਸੀ ਪਰ ਅਹਿਮਦਾਬਾਦ ਨੇ ਇਸ ਨੂੰ ਪਛਾੜ ਦਿੱਤਾ। ਅਹਿਮਦਾਬਾਦ ਨੂੰ ਮੇਜ਼ਬਾਨੀ ਦੇਣ ਦਾ ਇੱਕ ਵੱਡਾ ਕਾਰਨ ਇਸ ਦਾ ਸ਼ਾਨਦਾਰ ਬੁਨਿਆਦੀ ਢਾਂਚਾ, ਪ੍ਰਸ਼ਾਸਨ ਅਤੇ ਕਾਮਨਵੈਲਥ ਖੇਡਾਂ ਦੇ ਮੁੱਲਾਂ ਨਾਲ ਮੇਲ-ਜੋਲ ਰਿਹਾ ਹੈ। ਕਾਮਨਵੈਲਥ ਦੀ ਟੀਮ ਦੋ ਵਾਰ ਗੁਜਰਾਤ ਦਾ ਦੌਰਾ ਕਰ ਚੁੱਕੀ ਹੈ। ਭਾਰਤ ਵਿੱਚ ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਬੇਹੱਦ ਹੀ ਖਾਸ ਹੋਵੇਗੀ ਕਿਉਂਕਿ ਸਾਲ 2030 ਖੇਡਾਂ ਦੀ 100ਵੀਂ ਵਰ੍ਹੇਗੰਢ ਮਨਾਏਗਾ। ਕਾਮਨਵੈਲਥ ਖੇਡਾਂ ਪਹਿਲੀ ਵਾਰ 1930 ਵਿੱਚ ਕੈਨੇਡਾ ਦੇ ਹੈਮਿਲਟਨ ਵਿੱਚ ਆਯੋਜਿਤ ਕੀਤੀਆਂ ਗਈਆਂ ਸਨ। ਭਾਰਤ ਤੋਂ ਪਹਿਲਾਂ ਸਾਲ 2026 ਵਿੱਚ ਇਨ੍ਹਾਂ ਖੇਡਾਂ ਦਾ ਆਯੋਜਨ ਗਲਾਸਗੋ ਵਿੱਚ ਹੋਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਤੋਂ ਬਾਅਦ ਸਾਲ 2036 ਵਿਚ ਓਲੰਪਿਕ ਖੇਡਾਂ ਵਿਚ ਵੀ ਭਾਰਤ ਦੀ ਦਾਅਵੇਦਾਰੀ ਮਜ਼ਬੂਤ ਹੋਵੇਗੀ।

Read News Paper

Related articles

spot_img

Recent articles

spot_img