ਲੱਦਾਖ/ਪੰਜਾਬ ਪੋਸਟ
ਭਾਰਤੀ-ਚੀਨੀ ਫੌਜ ਦੇ ਜਵਾਨਾਂ ਨੇ ਦੀਵਾਲੀ ਦੇ ਮੌਕੇ ‘ਤੇ ਅੱਜ ਲੱਦਾਖ ਸੈਕਟਰ ਦੇ ਵੱਖ-ਵੱਖ ਸਰਹੱਦੀ ਪੁਆਇੰਟਾਂ ‘ਤੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ। ਦੀਵਾਲੀ ਦੇ ਮੌਕੇ ‘ਤੇ, ਭਾਰਤੀ ਅਤੇ ਚੀਨੀ ਫੌਜ ਦੇ ਜਵਾਨਾਂ ਨੇ ਲੱਦਾਖ ਦੇ ਹਾਟ ਸਪ੍ਰਿੰਗਜ਼, ਕਾਰਾਕੋਰਮ ਦੱ ਰੇ, ਦੌਲਤ ਬੇਗ ਓਲਡੀ, ਕੋਂਗਕਲਾ ਅਤੇ ਚੁਸ਼ੁਲ-ਮੋਲਡੋ ਸਰਹੱਦੀ ਮੀਟਿੰਗ ਪੁਆਇੰਟ ‘ਤੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ। ਇਸ ਦਰਮਿਆਨ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲ ਏ ਸੀ) ਦੇ ਨਾਲ ਵੱਖ ਹੋਣ ਦੀ ਪ੍ਰਕਿਰਿਆ ਲਗਭਗ ਪੂਰੀ ਹੋ ਗਈ ਹੈ। ਦੂਜੇ ਬੰਨੇ, ਦੀਵਾਲੀ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਕੱਛ ‘ਚ ਦੇਸ਼ ਦੇ ਸੈਨਿਕਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਅਤੇ ਉਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਭਾਰਤ ਚੀਨ ਸਰਹੱਦ ਉੱਤੇ ਨਵਾਂ ਆਗਾਜ਼: ਦੁਹਾਂ ਪਾਸਿਆਂ ਤੋਂ ਫੌਜੀਆਂ ਨੇ ਦਿਵਾਲੀ ਮੌਕੇ ਮਠਿਆਈਆਂ ਸਾਂਝੀਆਂ ਕੀਤੀਆਂ

Published: