ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਸਬੰਧੀ ਇੱਕ ਹੋਰ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਨੂੰ ਅਮਰੀਕਾ ਦੇ ਬਾਜ਼ਾਰ ਵਿੱਚ ਚੌਲ ‘ਡੰਪ’ ਭਾਵ ਬਹੁਤ ਘੱਟ ਕੀਮਤ ’ਤੇ ਵੇਚਣ ਦਾ ਕੰਮ ਨਹੀਂ ਕਰਨਾ ਚਾਹੀਦਾ ਅਤੇ ਉਹ ਇਸ ਸਮੱਸਿਆ ਨੂੰ ਜਲਦ ਠੀਕ ਕਰਨਗੇ। ਵ੍ਹਾਈਟ ਹਾਊਸ ਵਿੱਚ, ਟਰੰਪ ਨੇ ਖੇਤੀਬਾੜੀ ਖੇਤਰ ਦੇ ਨੁਮਾਇੰਦਿਆਂ ਅਤੇ ਆਪਣੀ ਕੈਬਨਿਟ ਦੇ ਮੁੱਖ ਮੈਂਬਰਾਂ, ਖਜ਼ਾਨਾ ਸਕੱਤਰ ਸਕਾਟ ਬੇਸੈਟ ਅਤੇ ਖੇਤੀਬਾੜੀ ਸਕੱਤਰ ਬਰੂਕ ਰਾਲੀਨਜ਼ ਨਾਲ ਇੱਕ ਮੀਟਿੰਗ ਕੀਤੀ ਅਤੇ ਕਿਸਾਨਾਂ ਲਈ 12 ਅਰਬ ਡਾਲਰ ਦੀ ਸੰਘੀ ਸਹਾਇਤਾ ਦਾ ਐਲਾਨ ਕੀਤਾ। ਇਸ ਗੱਲਬਾਤ ਦੌਰਾਨ ਜਦੋਂ ਟਰੰਪ ਨੇ ਪੁੱਛਿਆ ਕਿ ਕਿਹੜੇ ਦੇਸ਼ ਚੌਲਾਂ ਦੀ ਡੰਪਿੰਗ ਕਰ ਰਹੇ ਹਨ, ਤਾਂ ਭਾਰਤ ਅਤੇ ਥਾਈਲੈਂਡ, ਇੱਥੋਂ ਤੱਕ ਕਿ ਚੀਨ ਵੱਲੋਂ ਵੀ ਪੋਰਟੋ ਰੀਕੋ ਵਿੱਚ ਚੌਲ ਡੰਪ ਕਰ ਰਿਹਾ ਹੋਣ ਸਬੰਧੀ ਜ਼ਿਕਰ ਹੋਇਆ। ਚਰਚਾ ਦੌਰਾਨ ਇਹ ਵੀ ਦੱਸਿਆ ਗਿਆ ਕਿ ਭਾਰਤ ਦੇ ਖਿਲਾਫ ਵਿਸ਼ਵ ਵਪਾਰ ਸੰਗਠਨ ਵਿੱਚ ਇੱਕ ਕੇਸ ਵੀ ਚੱਲ ਰਿਹਾ ਹੈ।
ਭਾਰਤ ਵੱਲੋਂ ਘੱਟ ਕੀਮਤ ਉੱਤੇ ਚੌਲ ਵੇਚਣ ਨੂੰ ਡੋਨਾਲਡ ਟਰੰਪ ਨੇ ਇੱਕ ਸਮੱਸਿਆ ਕਰਾਰ ਦਿੱਤਾ

Published:






