ਅਮਰੀਕਾ ਵਿੱਚ ਪਿਛਲੇ ਦਸ ਸਾਲਾਂ ਦੇ ਸਭ ਤੋਂ ਪ੍ਰਭਾਵੀ ਬਰਫੀਲੇ ਤੂਫ਼ਾਨ ਨਾਲ ਜਨਜੀਵਨ ਹੋਇਆ ਪ੍ਰਭਾਵਿਤ

Published:

Rate this post

ਵਰਜੀਨੀਆ/ਪੰਜਾਬ ਪੋਸਟ

ਅਮਰੀਕਾ ’ਚ ਖ਼ਤਰਨਾਕ ਬਰਫ਼ੀਲੇ ਤੁਫ਼ਾਨ ਕਾਰਨ ਕਈ ਰਾਜਾਂ ’ਚ ਹਾਈ ਅਲਰਟ ਦਾ ਐਲਾਨ ਕੀਤਾ ਗਿਆ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਅਮਰੀਕਾ ’ਚ ਪਿਛਲੇ 10 ਸਾਲਾਂ ਦਾ ਸਭ ਤੋਂ ਖ਼ਤਰਨਾਕ ਬਰਫ਼ੀਲਾ ਤੁਫ਼ਾਲ ਹੋ ਸਕਦਾ ਹੈ। ਹਲਾਤਾਂ ਨੂੰ ਦੇਖਦੇ ਹੋਏ ਅਮਰੀਕਾ ਦੇ 7 ਰਾਜਾਂ ਕੇਂਟਕੀ, ਵਰਜੀਨੀਆ, ਵੈਸਟ ਵਰਜੀਨੀਆ, ਕੰਸਾਸ, ਅਰਕਾਂਸਸ ਅਤੇ ਮਿਸੌਰੀ ’ਚ ਐਮਰਜੈਂਸੀ ਲਗਾ ਦਿਤੀ ਗਈ। ਜਾਣਕਾਰੀ ਮੁਤਾਬਕ ਅਮਰੀਕੀ ਮੌਸਮ ਵਿਭਾਗ (ਐਨਡਬਲਯੂਐਸ) ਦਾ ਕਹਿਣਾ ਹੈ ਕਿ ਇਸ ਤੁਫ਼ਾਨ ਨਾਲ ਅਮਰੀਕਾ ਦੇ 6 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਜੀਵਨ ਪ੍ਰਭਾਵਤ ਹੋਵੇਗਾ। ਬਰਫ਼, ਹਵਾ ਅਤੇ ਡਿੱਗਦੇ ਤਾਪਮਾਨ ਨੇ ਮੱਧ ਅਮਰੀਕਾ ਦੇ ਕੁਝ ਹਿੱਸਿਆਂ ਵਿਚ ਯਾਤਰਾ ਦੀਆਂ ਸਥਿਤੀਆਂ ਨੂੰ ਖ਼ਤਰਨਾਕ ਬਣਾ ਦਿਤਾ, ਕਿਉਂਕਿ ਸਰਦੀਆਂ ਦੇ ਤੂਫ਼ਾਨ ਕਾਰਨ ਕੁਝ ਖੇਤਰਾਂ ਵਿਚ ਦਹਾਕੇ ਦੀ ਸਭ ਤੋਂ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਹੈ। ਕੰਸਾਸ ਅਤੇ ਇੰਡੀਆਨਾ ਦੇ ਕੁਝ ਹਿੱਸਿਆਂ ਵਿਚ ਬਰਫ਼ ਨੇ ਮੁੱਖ ਸੜਕਾਂ ਨੂੰ ਢੱਕ ਲਿਆ ਅਤੇ ਰਾਜ ਨੈਸ਼ਨਲ ਗਾਰਡ ਨੂੰ ਵਾਹਨ ਚਾਲਕਾਂ ਦੀ ਸਹਾਇਤਾ ਲਈ ਸਰਗਰਮ ਕੀਤਾ ਗਿਆ। ਐਨਡਬਲਯੂਐਸ ਨੇ ਕੰਸਾਸ ਅਤੇ ਮਿਸੂਰੀ ਤੋਂ ਨਿਊ ਜਰਸੀ ਤਕ ਸਰਦੀਆਂ ਦੇ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ। ਇਸ ਤੋਂ ਪਹਿਲਾਂ ਵਰਜੀਨੀਆ, ਕੰਸਾਸ, ਕੈਂਟਕੀ, ਮੈਰੀਲੈਂਡ ਅਤੇ ਸੈਂਟਰਲ ਇਲੀਨੋਇਸ ਵਿਚ ਵੀ ਐਮਰਜੈਂਸੀ ਐਲਾਨੀ ਗਈ ਸੀ। ਸੇਂਟ ਲੁਈਸ ਲੈਂਬਰਟ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਤਕਰੀਬਨ 200 ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਸਨ।

Read News Paper

Related articles

spot_img

Recent articles

spot_img