ਨਿਊਯਾਰਕ/ਪੰਜਾਬ ਪੋਸਟ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ਸਿਟੀ ਦੇ ਵੋਟਰਾਂ ਨੂੰ ਸੰਬੋਧਿਤ ਹੁੰਦੇ ਹੋਏ ਮੇਅਰ ਦੀ ਚੋਣ ਲਈ ਅਧਿਕਾਰਤ ਤੌਰ ’ਤੇ ਸਾਬਕਾ ਗਵਰਨਰ ਐਂਡਰਿਊ ਕਿਊਮੋ ਦੀ ਹਮਾਇਤ ਕੀਤੀ ਹੈ, ਜੋ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਰਹੇ ਹਨ। ਟਰੰਪ ਨੇ ਚੋਣ ਦੀ ਪੂਰਬਲੀ ਸੰਧਿਆ ‘ਤੇ ‘ਟਰੁੱਥ ਸੋਸ਼ਲ’ ਜ਼ਰੀਏ ਇੱਕ ਪੋਸਟ ਵਿਚ ਇਹ ਚੇਤਾਵਨੀ ਵੀ ਦਿੱਤੀ ਕਿ ਜੇਕਰ ਡੈਮੋਕ੍ਰੈਟਿਕ ਧਿਰ ਦੇ ਮਮਦਾਨੀ ਚੋਣ ਜਿੱਤਦੇ ਹਨ ਅਤੇ ਮੇਅਰ ਬਣਦੇ ਹਨ ਤਾਂ ਉਹ ਨਿਊਯਾਰਕ ਸ਼ਹਿਰ ਲਈ ਸਿਰਫ਼ ਘੱਟੋ ਘੱਟ ਲੋੜੀਂਦੇ ਫੰਡ ਹੀ ਭੇਜਣਗੇ। ਮੇਅਰ ਚੋਣਾਂ ਦੇ ਆਖਰੀ ਪੜਾਅ ਵਿਚ ਨਿਊਯਾਰਕ ਦੇ ਸਾਬਕਾ ਗਵਰਨਰ ਕਿਊਮੋ ਦੇ ਨਾਂਅ ਦੀ ਅਧਿਕਾਰਤ ਤੌਰ ’ਤੇ ਤਾਈਦ ਕਰਦਿਆਂ ਟਰੰਪ ਨੇ ਕਿਹਾ, ‘‘ਤੁਸੀਂ ਐਂਡਰਿਊ ਕਿਊਮੋ ਨੂੰ ਜ਼ਾਤੀ ਤੌਰ ’ਤੇ ਪਸੰਦ ਕਰਦੇ ਹੋ ਜਾਂ ਨਹੀਂ, ਪਰ ਤੁਹਾਡੇ ਕੋਲ ਸੱਚਮੁੱਚ ਕੋਈ ਬਦਲ ਨਹੀਂ ਹੈ। ਤੁਹਾਨੂੰ ਉਸ ਲਈ ਵੋਟ ਪਾਉਣੀ ਹੋਵੇਗੀ ਤੇ ਆਸ ਕਰਦੇ ਹਾਂ ਕਿ ਉਹ ਸ਼ਾਨਦਾਰ ਕੰਮ ਕਰੇਗਾ’।
ਡੋਨਾਲਡ ਟਰੰਪ ਵੱਲੋਂ ਨਿਊਯਾਰਕ ਮੇਅਰ ਅਹੁਦੇ ਲਈ ਸਾਬਕਾ ਗਵਰਨਰ ਐਂਡਰਿਊ ਕਿਊਮੋ ਦੀ ਹਮਾਇਤ
Published:






