ਮੈਨਹੈਮ/ਪੰਜਾਬ ਪੋਸਟ
ਯੂਰਪੀ ਦੇਸ਼ ਜਰਮਨੀ ’ਚ ਅੱਜ ਇੱਕ ਕਾਰ ਡਰਾਈਵਰ ਨੇ ਭੀੜ ’ਤੇ ਹਮਲਾ ਕਰ ਦਿੱਤਾ, ਜਿਸ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮੈਨਹੈਮ ਸ਼ਹਿਰ ਦੀ ਪੁਲਿਸ ਨੇ ਲੋਕਾਂ ਨੂੰ ਸ਼ਹਿਰ ਦੇ ਮੁੱਖ ਖੇਤਰ ਤੋਂ ਦੂਰ ਰਹਿਣ ਅਤੇ ਅਪਣੇ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਹੈ। ਉਨ੍ਹਾਂ ਦਸਿਆ ਕਿ ਸ਼ੱਕੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਪੁਲਿਸ ਬੁਲਾਰੇ ਸਟੀਫਨ ਵਿਲਹੈਲਮ ਨੇ ਦਸਿਆ ਕਿ ਮੈਨਹੈਮ ’ਚ ਪੈਦਲ ਚੱਲਣ ਵਾਲੀ ਸੜਕ ਪਰੇਡਪਲਾਟਜ਼ ’ਤੇ ਇੱਕ ਡਰਾਈਵਰ ਨੇ ਲੋਕਾਂ ਦੇ ਸਮੂਹ ’ਤੇ ਅਪਣੀ ਗੱਡੀ ਚੜ੍ਹਾ ਦਿੱਤੀ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋਏ ਹਨ ਹਾਲਾਂਕਿ ਪੁਲਿਸ ਨੇ ਜ਼ਖਮੀਆਂ ਦੀ ਗਿਣਤੀ ਨਹੀਂ ਦੱਸੀ। ਘਟਨਾ ਵਾਲੀ ਥਾਂ ਤੋਂ ਮਿਲੀਆਂ ਤਸਵੀਰਾਂ ’ਚ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ ਅਤੇ ਹੈਲੀਕਾਪਟਰਾਂ ਨਾਲ ਭਾਰੀ ਪੁਲਿਸ ਤਾਇਨਾਤ ਹੈ। ਪੁਲਿਸ ਨੇ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਲੀ ਕਾਰ ਨੂੰ ਘੇਰ ਲਿਆ ਜਦਕਿ ਐਂਬੂਲੈਂਸਾਂ ਘੇਰਾਬੰਦੀ ਦੇ ਬਾਹਰ ਖੜੀਆਂ ਸਨ।







