ਡੋਨਾਲਡ ਟਰੰਪ ਵੱਲੋਂ ਗਾਜ਼ਾ ਦੇ ਹਾਲਾਤ ਸਬੰਧੀ ‘ਹਮਾਸ’ ਜਥੇਬੰਦੀ ਨੂੰ ਚੇਤਾਵਨੀ ਜਾਰੀ

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ

ਇੱਕ ਵੱਡੀ ਚੇਤਾਵਨੀ ਜਾਰੀ ਕਰਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ‘ਹਮਾਸ’ ਨੂੰ ਕਿਹਾ ਹੈ ਕਿ ਜੇਕਰ ਗਾਜ਼ਾ ਵਿਚ ਖੂਨ ਖਰਾਬਾ ਜਾਰੀ ਰਿਹਾ ਤਾਂ ‘ਸਾਨੂੰ ਮਜਬੂਰੀ ਵੱਸ ਉਥੇ ਜਾ ਕੇ ਉਸ ਦਾ ਖ਼ਾਤਮਾ ਕਰਨਾ ਪਵੇਗਾ’। ਟਰੰਪ ਵੱਲੋਂ ਇਹ ਚੇਤਾਵਨੀ ਅਜਿਹੇ ਮੌਕੇ ਦਿੱਤੀ ਗਈ ਹੈ ਜਦੋਂ ਪਿਛਲੇ ਹਫ਼ਤੇ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗਬੰਦੀ ਤੇ ਬੰਧਕਾਂ ਦੀ ਰਿਹਾਈ ਸਬੰਧੀ ਸਮਝੌਤੇ ਮਗਰੋਂ ਖੇਤਰ ਵਿਚ ਜਾਰੀ ਹਿੰਸਾ ਨੂੰ ਟਰੰਪ ਨੇ ਮਾਮੂਲੀ ਜਿਹੀ ਦੱਸਿਆ ਸੀ। ਹੁਣ ‘ਹਮਾਸ’ ਨੂੰ ਚੇਤਾਵਨੀ ਦੇਣ ਮਗਰੋਂ ਅਮਰੀਕੀ ਰਾਸ਼ਟਰਪਤੀ ਨੇ ਸਪਸ਼ਟ ਕੀਤਾ ਹੈ ਕਿ ਅਮਰੀਕਾ ਆਪਣੇ ਫੌਜੀ ਗਾਜ਼ਾ ਨਹੀਂ ਭੇਜੇਗਾ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਇਹ ਨਹੀਂ ਕਰਾਂਗੇ। ਸਾਡੇ ਨੇੜੇ ਅਜਿਹੇ ਲੋਕ ਹਨ ਜੋ ਸਾਡੀ ਦੇਖ ਰੇਖ ਵਿਚ ਇਸ ਕੰਮ ਨੂੰ ਬਹੁਤ ਆਸਾਨੀ ਨਾਲ ਕਰ ਲੈਣਗੇ’। ਟਰੰਪ ਨੇ ਇਸ ਤੋਂ ਪਹਿਲਾਂ ਲੰਘੇ ਮੰਗਲਵਾਰ ਨੂੰ ਕਿਹਾ ਸੀ ਕਿ ਹਮਾਸ ਨੇ ‘ਕੁਝ ਬਹੁਤ ਬੁਰੇ ਗਰੋਹਾਂ’ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਗਰੋਹ ਦੇ ਕਈ ਮੈਂਬਰਾਂ ਦੀ ਹੱਤਿਆ ਕੀਤੀ ਹੈ। ਇਸ ਦਰਮਿਆਨ, ਟਰੰਪ ਨੇ ਯੂਕਰੇਨ ਜੰਗ ਖਤਮ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਦੇ ਹੋਏ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਦੂਜੀ ਮੁਲਾਕਾਤ ਦਾ ਵੀ ਐਲਾਨ ਕੀਤਾ ਸੀ।

Read News Paper

Related articles

spot_img

Recent articles

spot_img