-11.5 C
New York

ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਯੂਨ ਸੁਕ ਯਿਓਲ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ

Published:

Rate this post

ਸਿਓਲ/ਪੰਜਾਬ ਪੋਸਟ
ਦੱਖਣੀ ਕੋਰੀਆ ਦੀ ਇੱਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਯੂਨ ਸੁਕ ਯਿਓਲ ਨੂੰ ਮਾਰਸ਼ਲ ਲਾਅ ਲਗਾਉਣ ਨਾਲ ਸਬੰਧਤ ਤੇ ਕਈ ਹੋਰ ਦੋਸ਼ਾਂ ਵਿੱਚ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਸਾਲ 2024 ਦੇ ਅਖੀਰ ਵਿੱਚ ਜਾਰੀ ਕੀਤੇ ਗਏ ਫ਼ਰਮਾਨ ਅਤੇ ਹੋਰ ਦੋਸ਼ਾਂ ਨਾਲ ਸਬੰਧਤ ਹੈ ਜਿਸ ਨੂੰ ਲੈ ਕੇ ਯੂਨ ਖ਼ਿਲਾਫ਼ ਅੱਠ ਅਪਰਾਧਿਕ ਮੁਕੱਦਮੇ ਚਲ ਰਹੇ ਹਨ ਤੇ ਇਹ ਯੂਨ ਖ਼ਿਲਾਫ਼ ਪਹਿਲਾ ਫੈਸਲਾ ਹੈ। ਉਸ ਖ਼ਿਲਾਫ਼ ਸਭ ਤੋਂ ਅਹਿਮ ਦੋਸ਼ ਇਹ ਹੈ ਕਿ ਉਸ ਨੇ ਮਾਰਸ਼ਲ ਲਾਅ ਲਾਗੂ ਕਰਨ ਸਬੰਧੀ ਬਗਾਵਤ ਦੀ ਅਗਵਾਈ ਕੀਤੀ ਅਤੇ ਇਸ ਵਿੱਚ ਸੰਭਾਵੀ ਮੌਤ ਦੀ ਸਜ਼ਾ ਹੈ। ਸਿਓਲ ਸੈਂਟਰਲ ਜ਼ਿਲ੍ਹਾ ਅਦਾਲਤ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ਵਿੱਚ ਉਸ ਨੂੰ ਹੋਰ ਦੋਸ਼ਾਂ ਲਈ ਸਜ਼ਾ ਸੁਣਾਈ।

Read News Paper

Related articles

spot_img

Recent articles

spot_img