6.8 C
New York

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਨਵੀਂ ਪ੍ਰਸ਼ਾਸਨਿਕ ਤੇ ਅਕਾਦਮਿਕ ਅਹੁਦਿਆਂ ‘ਤੇ ਨਵੀਆਂ ਨਿਯੁਕਤੀਆਂ ਦਾ ਐਲਾਨ

Published:

Rate this post

ਪ੍ਰੋ. ਬਲਵਿੰਦਰ ਸਿੰਘ, ਪ੍ਰੋ. ਹਰਵਿੰਦਰ ਸਿੰਘ ਸੈਣੀ, ਪ੍ਰੋ. ਰਵਿੰਦਰ ਕੁਮਾਰ ਅਤੇ  ਪ੍ਰੋ. ਸਤਨਾਮ ਸਿੰਘ ਨੂੰ ਅਹਿਮ ਜ਼ਿੰਮੇਵਾਰੀ

ਅੰਮ੍ਰਿਤਸਰ/ਪੰਜਾਬ ਪੋਸਟ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 1 ਅਪ੍ਰੈਲ 2026 ਤੋਂ ਲਾਗੂ ਕਰਦਿਆਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਵਾਧੂ ਪ੍ਰਸ਼ਾਸਨਿਕ ਅਤੇ ਅਕਾਦਮਿਕ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਹ ਨਿਯੁਕਤੀਆਂ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਯੂਨੀਵਰਸਿਟੀ ਦੇ ਅਕਾਦਮਿਕ, ਖੋਜ ਅਤੇ ਪ੍ਰਸ਼ਾਸਨਿਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੀਆਂ ਗਈਆਂ ਹਨ।

ਮੁੱਖ ਅਕਾਦਮਿਕ ਅਹੁਦਿਆਂ ਵਿੱਚ ਪ੍ਰੋ. ਹਰਵਿੰਦਰ ਸਿੰਘ ਸੈਣੀ ਨੂੰ ਡੀਨ ਅਕਾਦਮਿਕ ਮਾਮਲੇ ਅਤੇ ਪ੍ਰੋ. ਸਤਨਾਮ ਸਿੰਘ ਨੂੰ ਡੀਨ ਵਿਿਦਆਰਥੀ ਭਲਾਈ ਨਿਯੁਕਤ ਕੀਤਾ ਗਿਆ ਹੈ। ਡਾ. ਗਗਨਦੀਪ ਕੌਰ ਗਾਹਲੇ ਅਤੇ ਡਾ. ਪਰਮਬੀਰ ਸਿੰਘ ਮਲ੍ਹੀ ਨੂੰ ਐਸੋਸੀਏਟ ਡੀਨ (ਵਿਿਦਆਰਥੀ ਭਲਾਈ) ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰੋ. ਅਤੁਲ ਖੰਨਾ ਨੂੰ ਡੀਨ ਐਲਮਨਾਈ ਐਸੋਸੀਏਸ਼ਨ, ਜਦਕਿ ਪ੍ਰੋ. ਵੰਦਨਾ ਭੱਲਾ ਨੂੰ ਡਾਇਰੈਕਟਰ ਰਿਸਰਚ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਦੀ ਸਹਾਇਤਾ ਡਾ. ਮਯੰਕ ਧਰ ਦੁਵੇਦੀ, ਡਾ. ਅਰੁਣ ਸ਼ਰਮਾ ਅਤੇ ਡਾ. ਨਿਵੇਦਿਤਾ ਚੌਧਰੀ ਕਰਨਗੇ।

ਸੰਸਥਾਗਤ ਗੁਣਵੱਤਾ ਅਤੇ ਟ੍ਰੇਨਿੰਗ ਨੂੰ ਮਜ਼ਬੂਤ ਕਰਨ ਲਈ ਪ੍ਰੋ. ਬਲਵਿੰਦਰ ਸਿੰਘ ਨੂੰ ਮਾਲਵੀਯਾ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਦਾ ਡਾਇਰੈਕਟਰ ਅਤੇ ਡਾ. ਰੇਖਾ ਹੰਦਾ ਨੂੰ ਡਿਪਟੀ ਡਾਇਰੈਕਟਰ ਬਣਾਇਆ ਗਿਆ ਹੈ। ਪ੍ਰੋ. ਜਤਿੰਦਰ ਕੌਰ ਆਈਕਿਊਏਸੀ ਦੀ ਮੁਖੀ ਹੋਣਗੀਆਂ, ਜਿਨ੍ਹਾਂ ਦੀ ਸਹਾਇਤਾ ਡਾ. ਪ੍ਰਭਸਿਮਰਨ ਸਿੰਘ, ਡਾ. ਸਚਿਨ, ਡਾ. ਨਿਰਮਲਾ ਦੇਵੀ ਅਤੇ ਡਾ. ਭਾਰਤ ਕਪੂਰ ਕਰਨਗੇ।

ਹੋਰ ਮਹੱਤਵਪੂਰਨ ਨਿਯੁਕਤੀਆਂ ਵਿੱਚ ਪ੍ਰੋ. ਵਸੁਧਾ ਸੰਬਿਆਲ ਨੂੰ ਗੋਲਡਨ ਜੂਬਲੀ ਸੈਂਟਰ ਫਾਰ ਐਂਟਰਪ੍ਰਿਿਨਊਰਸ਼ਿਪ ਐਂਡ ਇਨੋਵੇਸ਼ਨ ਦੀ ਕੋਆਰਡੀਨੇਟਰ, ਪ੍ਰੋ. ਪ੍ਰਤਾਪ ਕੁਮਾਰ ਪਾਤੀ ਨੂੰ ਗਲੋਬਲ ਰੈਂਕਿੰਗ ਐਂਡ ਕੋਲਾਬੋਰੇਸ਼ਨ ਸੈੱਲ ਦਾ ਮੁਖੀ ਬਣਾਇਆ ਗਿਆ ਹੈ। ਪ੍ਰੋ. ਸੁਭੀਤ ਕੁਮਾਰ ਜੈਨ ਨੂੰ ਡਾਇਰੈਕਟਰ ਓਪਨ ਐਂਡ ਡਿਸਟੈਂਸ ਲਰਨਿੰਗ, ਜਦਕਿ ਪ੍ਰੋ. ਨਵਦੀਪ ਸਿੰਘ ਸੋਢੀ ਨੂੰ ਕੈਪੇਸਿਟੀ ਇਨਹਾਂਸਮੈਂਟ ਪ੍ਰੋਗਰਾਮ, ਯੂਨੀਵਰਸਿਟੀ-ਇੰਡਸਟਰੀ ਲੰਿਕੇਜ ਅਤੇ ਆਈਪੀਆਰ ਸੈੱਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪ੍ਰੋ. ਸੰਦੀਪ ਸ਼ਰਮਾ ਨੂੰ ਚੀਫ ਇਨਫਾਰਮੇਸ਼ਨ ਸਿਿਕਉਰਟੀ ਅਫਸਰ ਅਤੇ ਪ੍ਰੋ. ਅਮਿਤ ਕੌਟਸ ਨੂੰ ਰਿਕਰੂਟਮੈਂਟ ਸੈੱਲ (ਐਕਸਟਰਨਲ) ਦਾ ਮੁਖੀ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਪ੍ਰੋ. ਬਲਬੀਰ ਸਿੰਘ ਨੂੰ ਐਨ.ਐਸ.ਐਸ. ਅਤੇ ਉਨਤ ਭਾਰਤ ਅਭਿਆਨ ਦਾ ਕੋਆਰਡੀਨੇਟਰ ਬਣਾਇਆ ਗਿਆ ਹੈ, ਜਦਕਿ ਪ੍ਰੋ. ਅਮਨ ਮਹਾਜਨ ਅਤੇ ਡਾ. ਅਨੂਪਿੰਦਰ ਸਿੰਘ ਨੂੰ ਸੈਂਟਰਲ ਫੈਸਿਲਟੀ ਅਤੇ ਯੂਐਸਆਈਸੀ ਦਾ ਇੰਚਾਰਜ ਅਤੇ ਡਿਪਟੀ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪ੍ਰੋ. ਅਸ਼ਵਨੀ ਕੁਮਾਰ ਸੂਦ ਨੂੰ ਪਬਲੀਕੇਸ਼ਨ ਬਿਊਰੋ, ਪ੍ਰੋ. ਕਮਲੇਸ਼ ਗੁਲੇਰੀਆ ਪ੍ਰੀਖਿਆਂਵਾਂ ਅਤੇ ਪ੍ਰੋ. ਰਵਿੰਦਰ ਕੁਮਾਰ ਨੂੰ ਪਬਲਿਕ ਰਿਲੇਸ਼ਨਜ਼ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਯੂਨੀਵਰਸਿਟੀ ਵੱਲੋਂ ਪ੍ਰੋ. ਵਿਕਰਮ ਸੰਧੂ ਨੂੰ ਪ੍ਰੋਫੈਸਰ ਇੰਚਾਰਜ (ਈਵੈਂਟਸ ਅਤੇ ਹਾਸਪਿਟੈਲਟੀ), ਪ੍ਰੋ. ਵਰਿੰਦਰ ਕੌਰ ਨੂੰ ਡਾਇਰੈਕਟਰ ਲਾਈਫਲਾਂਗ ਲਰਨਿੰਗ, ਡਾ. ਅਨਿਲ ਕੁਮਾਰ ਨੂੰ ਐਨ.ਸੀ.ਸੀ. ਕੋਆਰਡੀਨੇਟਰ, ਡਾ. ਬਿੰਦਿਆ ਅਰੋੜਾ ਨੂੰ ਕਵਾਂਟਮ ਸੰਬੰਧੀ ਪਹਿਲਕਦਮੀਆਂ ਦੀ ਕੋਆਰਡੀਨੇਟਰ ਅਤੇ ਡਾ. ਸਵਾਤੀ ਮਹੇਤਾ ਨੂੰ ਪੰਜਾਬ ਸੈਂਟਰ ਫਾਰ ਸਾਊਥ-ਸੈਂਟ੍ਰਲ ਏਸ਼ੀਅਨ ਸਟਡੀਜ਼ ਦੀ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।

ਖੇਤਰੀ ਕੈਂਪਸਾਂ ਵਿੱਚ ਪ੍ਰੋ. ਬੂਟਾ ਸਿੰਘ ਨੂੰ ਜੀ.ਐਨ.ਡੀ.ਯੂ. ਰੀਜਨਲ ਕੈਂਪਸ ਜਲੰਧਰ ਵਿੱਚ ਐਸੋਸੀਏਟ ਡੀਨ (ਏ.ਏ. ਅਤੇ ਐਸ.ਡਬਲਯੂ.) ਅਤੇ ਗੁਰਦਾਸਪੁਰ ਕੈਂਪਸ ਲਈ ਇਹ ਜ਼ਿੰਮੇਵਾਰੀ ਪ੍ਰੋ. ਰਿਸ਼ੀ ਰਾਜ ਨੂੰ ਸੌਂਪੀ ਗਈ ਹੈ।

ਇਸ ਦੇ ਨਾਲ ਹੀ ਕਈ ਅਧਿਆਪਕਾਂ ਨੂੰ ਵਿਭਾਗ ਮੁਖੀ ਵਜੋਂ ਵੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਡਾ. ਰਵਿੰਦਰ ਸਿੰਘ ਸਾਹਨੀ ਨੂੰ ਮਾਸ ਕਮਿਊਨੀਕੇਸ਼ਨ ਵਿਭਾਗ, ਡਾ. ਦਲਬੀਰ ਸਿੰਘ ਨੂੰ ਹੋਟਲ ਮੈਨੇਜਮੈਂਟ ਅਤੇ ਟੂਰਿਜ਼ਮ ਵਿਭਾਗ ਅਤੇ ਪ੍ਰੋ. ਇੰਦਰਪ੍ਰੀਤ ਕੌਰ ਨੂੰ ਭਾਈ ਗੁਰਦਾਸ ਲਾਇਬ੍ਰੇਰੀ ਦੇ ਨਾਲ-ਨਾਲ ਲਾਇਬ੍ਰੇਰੀ ਐਂਡ ਇਨਫਾਰਮੇਸ਼ਨ ਸਾਇੰਸ ਵਿਭਾਗ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਹ ਨਿਯੁਕਤੀਆਂ ਯੂਨੀਵਰਸਿਟੀ ਦੀ ਅਕਾਦਮਿਕ ਉਤਮਤਾ, ਸੁਚਾਰੂ ਪ੍ਰਬੰਧਨ ਅਤੇ ਵੱਖ-ਵੱਖ ਖੇਤਰਾਂ ਵਿੱਚ ਸੰਸਥਾਗਤ ਮਜ਼ਬੂਤੀ ਲਈ ਉਸਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।

Read News Paper

Related articles

spot_img

Recent articles

spot_img