ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦੀ ਅਹਿਮ ਬੈਠਕ ਅੱਜ

Published:

Rate this post

ਚੰਡੀਗੜ੍ਹ/ਪੰਜਾਬ ਪੋਸਟ

ਪੰਜਾਬ ਮੰਤਰੀ ਮੰਡਲ ਦੀ ਇਕ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੱਦੀ ਗਈ ਹੈ। ਭਾਵੇਂ ਇਸ ਮੀਟਿੰਗ ਦਾ ਅਧਿਕਾਤ ਏਜੰਡਾ ਮੌਕੇ ਉਪਰ ਹੀ ਜਾਰੀ ਕੀਤਾ ਜਾਵੇਗਾ ਪਰ ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿਚ ਬਜਟ ਸੈਸ਼ਨ ਦੀਆਂ ਤਰੀਕਾਂ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ। ਇਹ ਸੈਸ਼ਨ ਇਸ ਮਹੀਨੇ ਸ਼ੁਰੂ ਹੋਣਾ ਹੈ ਅਤੇ ਪਿਛਲੇ ਸੈਸ਼ਨ ਦਾ ਉਠਾਅ ਕੀਤਾ ਜਾ ਚੁਕਾ ਹੈ। ਸੈਸ਼ਨ ਇਸ ਮਹੀਨੇ ਦੇ ਤੀਜੇ ਜਾਂ ਚੌਥੇ ਹਫ਼ਤੇ ਹੋ ਸਕਦਾ ਹੈ। ਇਹ ਸੈਸ਼ਨ ਇਕ ਹਫ਼ਤੇ ਦਾ ਰੱਖੇ ਜਾਣ ਦੀ ਸੰਭਾਵਨਾ ਹੈ। ਮੰਤਰੀ ਮੰਡਲ ਦੀ ਮੀਟਿੰਗ ਵਿਚ ਨਸ਼ਿਆਂ ਵਿਰੁਧ ਚੱਲ ਰਹੀ ਮੁਹਿੰਮ ਦਾ ਵੀ ਮੁੱਖ ਮੰਤਰੀ ਵਲੋਂ ਜਾਇਜ਼ਾ ਲਿਆ ਜਾਵੇਗਾ ਅਤੇ ਇਸ ਨੂੰ ਹੋਰ ਅੱਗੇ ਵਧਾਉਣ ਲਈ ਵਿਚਾਰ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੋਕਾਂ ਨੂੰ ਰਾਹਤ ਦੇਣ ਵਾਲਾ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ। ਸੂਬੇ ਦੇ ਆਰਥਕ ਹਾਲਤ ਸਬੰਧੀ ਵੀ ਅੱਜ ਦੀ ਇਸ ਮੀਟਿੰਗ ਵਿੱਚ ਚਰਚਾ ਹੋਣ ਦੇ ਆਸਾਰ ਹਨ।

Read News Paper

Related articles

spot_img

Recent articles

spot_img