ਇਜ਼ਰਾਈਲੀ ਫੌਜ ਨੇ ਇਰਾਨ ‘ਤੇ “ਹਮਲਿਆਂ ਦੀ ਇੱਕ ਵੱਡੀ ਲਹਿਰ” ਸ਼ੁਰੂ ਕੀਤੀ

Published:

Rate this post

ਤਹਿਰਾਨ/ਪੰਜਾਬ ਪੋਸਟ
ਮੱਧ ਪੂਰਬ ਖਿੱਤੇ ਵਿੱਚ ਹਾਲਾਤ ਬਹੁਤ ਤੇਜ਼ੀ ਨਾਲ ਵਿਗੜ ਰਹੇ ਹਨ ਅਤੇ ਇਰਾਨ ਸਮੇਤ ਲਾਗਲੇ ਖੇਤਰਾਂ ‘ਚ ਨੁਕਸਾਨ ਦੇ ਅੰਕੜੇ ਲਗਾਤਾਰ ਵਧ ਰਹੇ ਹਨ। ਇਜ਼ਰਾਈਲੀ ਫੌਜ ਨੇ ਅੱਜ ਇਰਾਨ ‘ਤੇ “ਹਮਲਿਆਂ ਦੀ ਇੱਕ ਵੱਡੀ ਲਹਿਰ” ਸ਼ੁਰੂ ਕੀਤੀ ਹੈ। ਇਨ੍ਹਾਂ ਹਮਲਿਆਂ ਵਿੱਚ ਇਰਾਨ ਦੇ ਮਿਜ਼ਾਈਲ ਲਾਂਚ ਸਾਈਟਾਂ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਰਾਨ ਨੇ ਜਵਾਬ ਵਿੱਚ ਇਜ਼ਰਾਈਲ ਦੇ ਸ਼ਹਿਰਾਂ ਅਤੇ ਖਾੜੀ ਦੇਸ਼ਾਂ ਵਿੱਚ ਸਥਿਤ ਅਮਰੀਕੀ ਫੌਜੀ ਅੱਡਿਆਂ ‘ਤੇ ਕਈ ਬੈਲਿਸਟਿਕ ਮਿਜ਼ਾਈਲਾਂ ਦਾਗੇ ਹਨ। ਕਤਰ ਵਿੱਚ ਸਥਿਤ ਅਮਰੀਕੀ ਬੇਸ ਅਲ-ਉਦੈਦ ‘ਤੇ ਵੀ ਮਿਜ਼ਾਈਲ ਡਿੱਗਣ ਦੀ ਖ਼ਬਰ ਆ ਚੁੱਕੀ ਹੈ। ਇਸ ਦੌਰਾਨ, ਇਰਾਨ ਨੇ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਮਾਰਗ ‘ਹੋਰਮੁਜ਼’ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬੰਦ ਕਰ ਦਿੱਤਾ ਹੈ। ਇਸ ਕਾਰਨ ਗਲੋਬਲ ਮਾਰਕੀਟ ਵਿੱਚ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ ਅਤੇ ਕਈ ਤੇਲ ਟੈਂਕਰ ਫਸੇ ਹੋਏ ਦੱਸੇ ਜਾਂਦੇ ਹਨ। ਇਹ ਵੀ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਕਿ ਅਯਾਤੁੱਲਾ ਅਲੀ ਖਾਮੇਨਈ ਦੀ ਮੌਤ ਤੋਂ ਬਾਅਦ, ਇਰਾਨ ਦੀ ‘ਅਸੈਂਬਲੀ ਆਫ ਐਕਸਪਰਟਸ’ ਨੇ ਉਨ੍ਹਾਂ ਦੇ ਬੇਟੇ ਮੁਜਤਬਾ ਖਾਮੇਨਈ ਨੂੰ ਨਵਾਂ ਸੁਪਰੀਮ ਲੀਡਰ ਚੁਣ ਲਿਆ ਹੈ। ਰਿਪੋਰਟਾਂ ਅਨੁਸਾਰ, ਇਸ ਚੋਣ ਲਈ ਇਰਾਨੀ ਫੌਜ ਨੇ ਕਾਫੀ ਦਬਾਅ ਪਾਇਆ ਸੀ।

Read News Paper

Related articles

spot_img

Recent articles

spot_img