ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਜਗਦੀਸ਼ ਸਿੰਘ ਝੀਂਡਾ

Published:

Rate this post

ਰੋਹਤਕ/ਪੰਜਾਬ ਪੋਸਟ
ਗੁਆਂਢੀ ਸੂਬੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਨਵਾਂ ਪ੍ਰਧਾਨ ਮਿਲ ਗਿਆ ਹੈ। ਅੱਜ ਹੋਈ ਮੀਟਿੰਗ ਤੋਂ ਬਾਅਦ ਇਸ ਅਹੁਦੇ ਲਈ ਜਗਦੀਸ਼ ਸਿੰਘ ਝੀਂਡਾ ਦੇ ਨਾਂਅ ’ਤੇ ਮੋਹਰ ਲੱਗ ਗਈ ਹੈ। ਦੱਸਣਯੋਗ ਹੈ ਕਿ ਪ੍ਰਧਾਨ ਦੀ ਚੋਣ ਲਈ ਜਨਵਰੀ 2025 ਵਿਚ ਚੋਣਾਂ ਕਰਵਾਈਆਂ ਗਈਆਂ ਸਨ ਪਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ। ਅੱਜ ਹੋਈ ਮੀਟਿੰਗ ਵਿਚ ਜਗਦੀਸ਼ ਸਿੰਘ ਝੀਂਡਾ ਨੂੰ ਪ੍ਰਧਾਨ ਐਲਾਨ ਦਿੱਤਾ ਗਿਆ। ਨਵੀਂ ਕਾਰਜਕਾਰਨੀ ਦੀ ਚੋਣ ਤਹਿਤ ਜਗਦੀਸ਼ ਸਿੰਘ ਝੀਂਡਾ ਪ੍ਰਧਾਨ ਚੁਣੇ ਗਏ ਹਨ ਜਦਕਿ ਗੁਰਮੀਤ ਸਿੰਘ ਮੀਤਾ (ਸੀਨੀਅਰ ਮੀਤ ਪ੍ਰਧਾਨ), ਗੁਰਬੀਰ ਸਿੰਘ (ਮੀਤ ਪ੍ਰਧਾਨ), ਅੰਗਰੇਜ਼ ਸਿੰਘ (ਜਨਰਲ ਸਕੱਤਰ), ਬਲਵਿੰਦਰ ਸਿੰਘ (ਸੰਯੁਕਤ ਸਕੱਤਰ) ਅਤੇ ਨਾਲ ਹੀ ਕਾਰਜਕਾਰਨੀ ਮੈਂਬਰਾਂ ਵਜੋਂ ਕਰਨੈਲ ਸਿੰਘ ਨਿਮਨਾਬਾਦ, ਪਲਵਿੰਦਰ ਸਿੰਘ ਦਰਡ, ਕੁਲਦੀਪ ਸਿੰਘ ਮੁਲਤਾਨੀ, ਰੁਪਿੰਦਰ ਸਿੰਘ ਪੰਜੋਖਰਾ, ਜਗਤਾਰ ਸਿੰਘ ਮਾਨ ਅਤੇ ਟੀ.ਪੀ. ਸਿੰਘ ਸ਼ਾਮਲ ਹੋਣਗੇ। ਜਗਦੀਸ਼ ਝੀਂਡਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ‘ਚ ਉਨਾਂ ਨੇ ਕਿਹਾ ਹੈ ਕਿ ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਲਈ ਅਸੀਂ ਲੰਮਾ ਸਮਾਂ ਸੰਘਰਸ਼ ਕੀਤਾ ਗਿਆ ਹੈ ਅਤੇ ਓਹ ਐਲਾਨ ਕਰਦੇ ਹਨ ਕਿ ਨਾ ਗੁਰਦੁਆਰਾ ਤੋਂ ਤੇਲ, ਨਾ ਹੀ ਗੱਡੀ ਲਵਾਂਗਾ ਅਤੇ ਨਾ ਹੀ ਡਰਾਈਵਰ ਲੈਣਗੇ ਸਗੋਂ ਸੰਗਤ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿਣਗੇ। ਝੀਂਡਾ ਨੇ ਕਿਹਾ ਹੈ ਕਿ ਓਹ ਇੱਕ ਆਮ ਕਿਸਾਨ ਪਰਿਵਾਰ ਵਿਚੋ ਹਨ ਅਤੇ ਹਮੇਸ਼ਾ ਨਿਮਰਤਾ ਨਾਲ ਗੁਰੂ ਵੱਲੋਂ ਬਖ਼ਸ਼ੀ ਸੇਵਾ ਕਰਨਗੇ। ਇਸ ਮੌਕੇ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ‘ਅਸੀਂ ਸੰਗਤ ਦਾ ਧੰਨਵਾਦ ਕਰਦੇ ਹਾਂ। ਸੰਗਤ ਨੇ ਸਾਨੂੰ ਵੱਡੀ ਜਿੱਤ ਦਿਵਾਈ ਹੈ’। ਉਨ੍ਹਾਂ ਨੇ ਕਿਹਾ ਹੈ ਕਿ ਬਾਦਲ ਧੜੇ ਦੇ ਮੈਂਬਰ ਪ੍ਰਧਾਨਗੀ ਦੀ ਚੋਣ ਹਾਰਨ ਤੋਂ ਬਾਅਦ ਵਿਚਾਲੇ ਹੀ ਬਾਈਕਾਟ ਕਰਕੇ ਚਲੇ ਗਏ ਸਨ।

Read News Paper

Related articles

spot_img

Recent articles

spot_img