ਟਰੰਪ ਦੇ ਟੈਕਸ ਫ਼ੈਸਲੇ ਨਾਲ ਅਮਰੀਕੀ ਖਪਤਕਾਰਾਂ ਨੂੰ ਨੁਕਸਾਨ ਹੋਵੇਗਾ: ਟਰੂਡੋ

Published:

Rate this post

ਵੈਨਕੂਵਰ/ਪੰਜਾਬ ਪੋਸਟ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡੀਅਨ ਵਸਤਾਂ ’ਤੇ 25 ਫ਼ੀਸਦੀ ਟੈਕਸ ਲਗਾਉਣ ਦੀ ਧਮਕੀ ’ਤੇ ਆਪਣਾ ਮਤ ਪ੍ਰਗਟ ਕੀਤਾ ਹੈ। ਐੱਮਐੱਸਐੱਨਬੀਸੀ ਚੈਨਲ ਨਾਲ ਗੱਲਬਾਤ ਦੌਰਾਨ ਟਰੂਡੋ ਨੇ ਕਿਹਾ ਕਿ ਇਸ ਧਮਕੀ ਦਾ ਸਿੱਧਾ ਅਸਰ ਅਮਰੀਕੀ ਖਪਤਕਾਰਾਂ ’ਤੇ ਪਵੇਗਾ, ਜਿਨ੍ਹਾਂ ਨੂੰ ਵਧੇਰੇ ਕੀਮਤਾਂ ਦਾ ਸਾਹਮਣਾ ਕਰਨਾ ਪਵੇਗਾ। ਟਰੂਡੋ ਨੇ ਸਪਸ਼ਟ ਕੀਤਾ ਕਿ ਇਸ ਕਦਮ ਨਾਲ ਸਿਰਫ਼ ਵਪਾਰ ਨੂੰ ਹੀ ਨਹੀਂ, ਸਗੋਂ ਅਮਰੀਕਾ ਵਿੱਚ ਬਿਜਲੀ, ਤੇਲ ਅਤੇ ਗੈਸ ਵਰਗੀਆਂ ਜ਼ਰੂਰੀ ਸੇਵਾਵਾਂ ਦੀ ਕੀਮਤਾਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ, “ਕੋਈ ਵੀ ਅਮਰੀਕੀ 25 ਫ਼ੀਸਦੀ ਵਧੇਰੇ ਭੁਗਤਾਨ ਨਹੀਂ ਕਰਨਾ ਚਾਹੇਗਾ।”
ਸਾਥ ਹੀ, ਟਰੂਡੋ ਨੇ ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਸਬੰਧੀ ਟਿੱਪਣੀ ਨੂੰ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਹਿੰਦੇ ਹੋਏ ਰੱਦ ਕੀਤਾ। ਟਰੂਡੋ ਮੁਤਾਬਕ, ਟੈਕਸਾਂ ਨਾਲ ਸਿਰਫ਼ ਅਮਰੀਕੀ ਲੋਕਾਂ ਦੀ ਜੇਬ ‘ਤੇ ਵੱਧ ਭਾਰ ਪਵੇਗਾ ਅਤੇ ਇਹ ਗਲਤ ਪਾਲਿਸੀ ਸਾਬਤ ਹੋਵੇਗੀ।

Read News Paper

Related articles

spot_img

Recent articles

spot_img