ਫਰੈਂਕਫਰਟ/ਪੰਜਾਬ ਪੋਸਟ
ਜਰਮਨੀ ਦੇ ਨਾਲ ਨਾਲ ਪੂਰੀ ਦੁਨੀਆਂ ਦੇ ਸਭ ਤੋਂ ਰੁਝੇਂਵਿਆਂ ਵਾਲੇ ਫਰੈਂਕਫਰਟ ਹਵਾਈ ਅੱਡੇ ’ਤੇ ਬਰਫਬਾਰੀ ਕਾਰਨ ਵੱਡੀ ਗਿਣਤੀ ਉਡਾਣਾਂ ਰੱਦ ਹੋਈਆਂ ਹਨ ਕਿਉਂਕਿ ਓਥੋਂ ਦੇ ਰਨਵੇਅ ’ਤੇ ਬਰਫ ਜਮ੍ਹਾਂ ਹੋ ਗਈ ਜਿਸ ਕਾਰਨ ਉਡਾਣਾਂ ਪ੍ਰਭਾਵਿਤ ਹੋਈਆਂ। ਹਵਾਈ ਅੱਡਾ ਸੰਚਾਲਕ ਕੰਪਨੀ ਫਰਾਪੋਰਟ ਨੇ ਦੱਸਿਆ ਕਿ ਦਿਨ ਲਈ ਨਿਧਾਰਤ 1,052 ਉਡਾਣਾਂ ਵਿੱਚੋਂ 102 ਉਡਾਣਾਂ ਪਹਿਲਾਂ ਹੀ ਰੱਦ ਕਰ ਦਿੱਤੀਆਂ ਗਈਆਂ ਹਨ। ਫਰਾਪੋਰਟ ਮੁਤਾਬਕ ਖਰਾਬ ਮੌਸਮ ਕਾਰਨ ਉਡਾਣਾਂ ਰੱਦ ਹੋਈਆਂ ਤੇ ਇਹ ਗਿਣਤੀ ਹਾਲੇ ਹੋਰ ਵੀ ਵੱਧ ਸਕਦੀ ਹੈ ਅਤੇ ਇਹ ਸਮੱਸਿਆ ਹਾਲੇ ਜਾਰੀ ਰਹਿਣ ਦੀ ਸੰਭਾਵਨਾ ਹੈ। ਹਵਾਈ ਅੱਡੇ ਦੇ ਅਮਲੇ ਨੂੰ ਭਾਰੀ ਬਰਫ਼ਬਾਰੀ ਕਾਰਨ ਰਨਵੇਅਜ਼ ਨੂੰ ਸਾਫ਼ ਰੱਖਣਾ ਅਤੇ ਜਹਾਜ਼ਾਂ ਦੀ ਸੁਰੱਖਿਅਤ ਉਡਾਣ ਅਤੇ ਲੈਂਡਿੰਗ ਯਕੀਨੀ ਬਣਾਉਣਾ ਫਿਲਹਾਲ ਚੁਣੌਤੀਪੂਰਨ ਕਾਰਜ ਬਣ ਗਿਆ ਹੈ। ਉਡਾਣਾਂ ਰੱਦ ਹੋਣ ਨਾਲ ਯਾਤਰੀਆਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਵੱਡੀ ਗਿਣਤੀ ਯਾਤਰੀ ਫਸੇ ਹੋਏ ਹਨ, ਜਦਕਿ ਕੁਝ ਨੂੰ ਆਪਣੀਆਂ ਯਾਤਰਾਵਾਂ ਵਿੱਚ ਤਬਦੀਲੀ ਕਰ ਦਿੱਤੀ ਹੈ।







